Entertainment

ਰਾਜ ਕੁੰਦਰਾ ਦੇ ਗੰਦੇ ਕੰਮਾਂ ਦੀ ਮੈਨੂੰ ਕੋਈ ਜਾਣਕਾਰੀ ਨਹੀਂ ਸੀ : ਸ਼ਿਲਪਾ ਸ਼ੇਟੀ

ਅਦਾਕਾਰਾ ਸ਼ਿਲਪਾ ਸ਼ੈੱਟੀ ਬੀਤੇ ਕੁਝ ਮਹੀਨਿਆਂ ਤੋਂ ਪਰੇਸ਼ਾਨ ਚੱਲ ਰਹੀ ਹੈ। ਉਨ੍ਹਾਂ ਦੇ ਪਤੀ ਰਾਜ ਕੁੰਦਰਾ ਪੋਨੋਗ੍ਰਾਫੀ ਕੇਸ ਦੇ ਕਾਰਨ ਜੇਲ੍ਹ ’ਚ ਬੰਦ ਹਨ। ਰਾਜ ’ਤੇ ਗੰਦੀਆਂ ਫਿਲਮਾਂ ਬਣਾਉਣ ਤੇ ਮੋਬਾਈਲ ਐਪ ’ਤੇ ਸਟ੍ਰੀਮਿੰਗ ਦਾ ਦੋਸ਼ ਹੈ। ਇਸ ਕੇਸ ’ਚ ਮੁੰਬਈ ਪੁਲਿਸ ਨੇ ਕਈ ਗਵਾਹਾਂ ਨੇ ਬਿਆਨ ਦਰਜ ਕੀਤੇ ਹਨ, ਸ਼ਿਲਪਾ ਨਾਲ ਵੀ ਇਸ ਮਾਮਲੇ ’ਚ ਘੰਟੇ ਪੁੱਛਗਿੱਛ ਹੋਈ ਹੈ। 1400 ਪੇਜ ਦੀ ਚਾਰਜਸ਼ੀਟ ਦੇ ਅਨੁਸਾਰ ਅਦਾਕਾਰ ਨੇ ਪੁਲਿਸ ਨੂੰ ਦੱਸਿਆ ਕਿ ਕੁੰਦਰਾ ਦੀ ਐਕਟਿਵੀਟੀ ਦੇ ਬਾਰੇ ’ਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਹ ਆਪਣੇ ਕੰਮਾਂ ’ਚ ਵਿਅਸਤ ਸੀ। ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ਮੈਂ ਕੰਮ ’ਚ ਵਿੱਸਤ ਸੀ। ਮੈਨੂੰ ਨਹੀਂ ਪਤਾ ਸੀ ਕਿ ਰਾਜ ਕੁੰਦਰਾ ਕੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਐਪਸ ਹਾਟਸ਼ਾਟਸ ਤੋ ਬਾਲੀਵੁੱਡ ਦੇ ਬਾਰੇ ’ਚ ਵੀ ਜਾਣਕਾਰੀ ਨਹੀਂ ਸੀ। ਪੁਲਿਸ ਨੇ ਰਾਜ ਕੁੱਦਰਾ ’ਤੇ ਇਨ੍ਹਾਂ ਐਪਸ ’ਤੇ ਅਸ਼ਲੀਲ ਕੰਟੈਂਟ ਪ੍ਰਸਾਰਿਤ ਕਰਨ ਦਾ ਦੋਸ਼ ਲਗਾਇਆ ਹੈ।

Related posts

Salman Khan hosts intimate birthday celebrations

Gagan Oberoi

ਸ਼ਾਹਰੁਖ ਖਾਨ ਨੇ ਕਿਹਾ- ਇਸ ਵਜ੍ਹਾ ਕਰਕੇ ਹੋਣੀ ਚਾਹੀਦੀ ਹੈ ਰਣਵੀਰ ਸਿੰਘ ਦੀ ਗ੍ਰਿਫਤਾਰੀ, ਅੰਨ੍ਹੇਵਾਹ ਹੋ ਰਹੀ Video Viral

Gagan Oberoi

Singer KK Postmortem Report : ਡਾਕਟਰ ਨੇ ਕੀਤਾ ਖੁਲਾਸਾ, ਕਿਹਾ – KK ਨੂੰ ਸੀ ਹਾਰਟ ਬਲਾਕੇਜ, ਜੇ ਸਮੇਂ ਸਿਰ CPR ਦਿੱਤੀ ਜਾਂਦੀ ਤਾਂ…

Gagan Oberoi

Leave a Comment