Entertainment

ਰਣਵੀਰ ਸਿੰਘ ਦੀ ਫਿਲਮ 83 ਦਸੰਬਰ ਵਿਚ ਹੋਵੇਗੀ ਰਿਲੀਜ਼

ਮੁੰਬਈ : ਬਾਲੀਵੁੱਡ ਦੀ ਮੋਸਟ ਏਵੇਟੇਡ ਫ਼ਿਲਮ 83 ਦਾ ਇੰਤਜ਼ਾਰ ਇਸ ਸਾਲ ਹੀ ਖਤਮ ਹੋਵੇਗਾ। ਫਾਇਨਲੀ ਇਸ ਫ਼ਿਲਮ ਦੇ ਮੇਕਰਸ ਨੇ ਵੀ ਰਿਲੀਜ਼ਿੰਗ ਲਈ ਫੈਸਟੀਵਲ ਸੀਜ਼ਨ ਹੀ ਚੁਣੀਆਂ ਹੈ। ਵੈਸੇ 83 ਵਰਗੀ ਫ਼ਿਲਮ ਦਰਸ਼ਕਾਂ ਲਈ ਆਪਣੇ ਆਪ ‘ਚ ਹੀ ਇਕ ਫੈਸਟੀਵਲ ਹੈ। ਪਰ ਮਜ਼ਾ ਦੋ ਗੁਨਾ ਹੋ ਜਾਏਗਾ ਜਦ ਕ੍ਰਿਸਮਸ ਮੌਕੇ ਇਹ ਪਰਦੇ ‘ਤੇ ਦੇਖੀ ਜਾਵੇਗੀ।

ਫ਼ਿਲਮ ਇਸੀ ਸਾਲ ਕ੍ਰਿਸਮਸ ਦੇ ਖਾਸ ਦਿਨ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਟਾਰਸ ਦੀ ਨਵੀਂ ਲੁਕ ਵੀ ਸਾਹਮਣੇ ਆਈ ਹੈ। ਜਿਸ ‘ਚ ਓਨ ਸਕ੍ਰੀਨ ਕਪਿਲ ਦੇਵ ਤੇ ਉਨ੍ਹਾਂ ਦੀ ਟੀਮ ਦਾ ਸੇਲੀਬ੍ਰੇਸ਼ਨ ਲੁਕ ਦੇਖਿਆ ਜਾ ਸਕਦਾ ਹੈ। ਕੋਰੋਨਾ ਕਾਰਨ ਇਸ ਫ਼ਿਲਮ ਨੇ ਵੀ ਕਾਫੀ ਇੰਤਜ਼ਾਰ ਕੀਤਾ ਹੈ। ਇਹ ਫ਼ਿਲਮ ਪਿੱਛਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋ ਜਾਣੀ ਸੀ। ਪਰ ਦੇਰ ਆਏ ਦਰੁਸਤ ਆਏ। ਫ਼ਿਲਮ 83 ਦੀ ਕਹਾਣੀ 1983 ਦੇ ਵਰਲਡਕਪ ਦੀ ਕਹਾਣੀ ਹੈ ਜਦ ਕਪਿਲ ਦੇਵ ਦੇ ਲੀਡਰਸ਼ਿਪ ‘ਚ ਟੀਮ ਇੰਡੀਆ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ। ਇਸ ਫ਼ਿਲਮ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਤੇ ਪੰਜਾਬ ਦੇ ਸੁਪਰਸਟਾਰ ਐਮੀ ਵਿਰਕ ਤੇ ਹਾਰਡੀ ਸੰਧੂ ਵੀ ਫ਼ਿਲਮ ਵਿੱਚ ਅਹਿਮ ਕਰਦਾਰ ਨਿਭਾਉਂਦੇ ਦਿਖਾਈ ਦੇਣਗੇ।

Related posts

ਰੋਹਨ ਪ੍ਰੀਤ ਨਾਲ ਕਰਵਾਇਆ ਨੇਹਾ ਕੱਕੜ ਨੇ ਵਿਆਹ

Gagan Oberoi

ਨੌਰਾ ਨੇ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਇੰਸਟਾਗ੍ਰਾਮ ’ਤੇ ਸ਼ੇਅਰ

Gagan Oberoi

ਲੌਕਡਾਊਨ ‘ਚ ਇਸ ਸ਼ਖ਼ਸ ਨੂੰ ਬੇਹਦ ਮਿਸ ਕਰ ਰਿਹਾ ਹੈ ਤੈਮੂਰ ਅਲੀ ਖਾਨ, ਮੰਮੀ ਕਰੀਨਾ ਨੇ ਕਰਾਈ ਵੀਡੀਓ ਕਾਲ ਨਾਲ ਗੱਲ

Gagan Oberoi

Leave a Comment