Entertainment

ਰਣਜੀਤ ਬਾਵਾ ਦੇ ਤਸਕਰਾਂ ਨਾਲ ਸਬੰਧਾਂ ਬਾਰੇ ਏਟੀਐਸ ਨੇ ਜਾਂਚ ਸ਼ੁਰੂ ਕੀਤੀ

ਅੰਮ੍ਰਿਤਸਰ-  ਪੰਜਾਬੀ ਗਾਇਕ ਰਣਜੀਤ ਬਾਵਾ ਦੇ ਹੈਰੋਇਨ ਤਸਕਰ ਗੁਰਦੀਪ ਸਿੰਘ ਨਾਲ ਸਬੰਧ ਹੋਣ ਦੀ ਸ਼ਿਕਾਇਤ ’ਤੇ ਸਪੈਸ਼ਲ ਟਾਸਕ ਫੋਰਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਟੀਐਫ ਦੇ ਬੁਲਾਉਣ ’ਤੇ ਸ਼ਿਕਾਇਤਕਰਤਾ ਭਾਜਪਾ ਯੁਵਾ ਮੋਰਚੇ ਦੇ ਵਾਈਸ ਪ੍ਰੈਜ਼ੀਡੈਂਟ ਐਡਵੋਕੇਟ ਅਸ਼ੋਕ ਸਰੀਨ ਨੇ ਐਸਟੀਐਫ ਨੂੰ ਸਬੂਤ ਪੇਸ਼ ਕੀਤੇ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਐਸਟੀਐਫ ਨੇ ਗੁਰਦੀਪ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 6 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਬਾਅਦ ਵਿਚ ਗੁਰਦੀਪ ਦੀ ਨਿਸ਼ਾਨਦੇਹੀ ’ਤੇ ਐਸਟੀਐਫ ਨੇ ਭਾਰੀ ਮਾਤਰਾ ਵਿਚ ਹੋਰ ਹੈਰੋਇਨ ਬਰਾਮਦ ਕੀਤੀ ਸੀ। ਮਾਮਲੇ ਦੀ ਜਾਂਚ ਕਰ ਰਹੇ ਐਸਟੀਐਫ ਦੇ ਡੀਐਸਪੀ ਅਰੁਣ ਸ਼ਰਮਾ ਨੇ ਕਿਹਾ ਕਿ ਜਦ ਬਾਵਾ ਵਿਦੇਸ਼ ਤੋਂ ਪਰਤੇਗਾ ਤਾਂ ਉਸ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਉਸ ਕੋਲੋਂ ਦਸਤਾਵੇਜ਼ ਮੰਗੇ ਜਾਣਗੇ ਜੋ ਉਸ ਨੇ ਨਸ਼ਾ ਤਸਕਰ ਗੁਰਪ੍ਰੀਤ ਸਿਘ ਦੀ ਕੋਠੀ ਅਤੇ ਫਾਰਮ ਹਾਊਸ ਵਿਚ ਗੀਤਾਂ ਦੀ ਸ਼ੂਟਿੰਗ ਲਈ ਪੈਸੇ ਦੇਣ ਦਾ ਐਗਰੀਮੈਂਟ ਕੀਤਾ ਸੀ।

Related posts

ਹਨੀ ਸਿੰਘ ਦੀ ਪਤਨੀ ਸ਼ਾਲਿਨੀ ਨੇ ਮੰਗਿਆ 10 ਕਰੋੜ ਦਾ ਮੁਆਵਜ਼ਾ

Gagan Oberoi

Sneha Wagh to make Bollywood debut alongside Paresh Rawal

Gagan Oberoi

ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਨੂੰ ਕੋਰੋਨਾ

Gagan Oberoi

Leave a Comment