ਕੈਲਗਰੀ : ਦੋ ਹਫ਼ਤੇ ਪਹਿਲਾਂ ਬੰਦ ਹੋਏ ਕਾਰਗਿਲ ਮੀਟ ਪਲਾਂਟ ਨੂੰ ਮੁੜ ਖੋਲ੍ਹਣ ਦੀ ਮੰਗ ਉਠੀ ਹੈ। ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰ ਲੋਕਲ 401 (ਯੂਐਫ਼ਸੀਡਬਲਯੂ) ਵਲੋਂ ਇਹ ਪਲਾਂਟ ਮੁੜ ਖੋਲਣ ਦੀ ਮੰਗ ਕੀਤੀ ਜਾ ਰਹੀ ਹੈ। ਕੰਪਨੀ ਨੇ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਉਹ ਇਸ ਗੱਲ ‘ਤੇ ਪੂਰਾ ਜ਼ੋਰ ਦੇ ਰਹੇ ਹਨ ਕਿ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਵੇ। ਐਲਬਰਟਾ ਹੈਲਥ ਸਰਵਿਸਿਜ਼ ਵਲੋਂ ਜਾਰੀ ਹਰ ਹਦਾਇਤ ਦਾ ਖਿਆਲ ਰੱਖਿਆ ਜਾਵੇਗਾ ਅਤੇ ਕਰਮਚਾਰੀਆਂ ਦੀ ਸਮੇਂ ਸਮੇਂ ਸਕ੍ਰੀਨਿੰਗ ਵੀ ਕੀਤੀ ਜਾਵੇਗੀ। ਉਧਰ ਕਈ ਕਰਮਚਾਰੀ ਮੁੜ ਕੰਮ ‘ਤੇ ਜਾਣ ਤੋਂ ਡਰ ਰਹੇ ਹਨ ਜਾਣਕਾਰੀ ਅਨੁਸਾਰ ਕਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਥੇ ਹਾਲ ਵੀ ਸਹੂਲਤਾਂ ਦੀ ਘਾਟ ਹੋਣ ਕਾਰਨ ਉਹ ਹਾਲੇ ਕੰਮ ‘ਤੇ ਨਹੀਂ ਜਾਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਕਾਰਗਿਲ ਪਲਾਂਟ ‘ਚ ਕੰਮ ਕਰਨ ਵਾਲੇ 2000 ਕਰਮਚਾਰੀਆਂ ‘ਚੋਂ 900 ਤੋਂ ਵੱਧ ਕਰਮਚਾਰੀ ਕੋਵਿਡ-19 ਨਾਲ ਪੀੜ੍ਹਤ ਪਾਏ ਗਏ ਸਨ ਜਿਸ ਤੋਂ ਬਾਅਦ ਤੁਰੰਤ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ ਸੀ।
previous post