ਸਨਾ,- ਯਮਨ ਦੀ ਰਾਜਧਾਨੀ ਸਨਾ ਵਿੱਚ ਇਰਾਨ ਸਮਰਥਕ ਹੂੁਤੀ ਬਾਗੀਆਂ ਨੇ ਬੱਚਿਆਂ ਦੇ ਕਾਤਲਾਂ ਨੂੰ ਤਾਲਿਬਾਨੀ ਸਜ਼ਾ ਦਿੱਤੀ ਹੈ ਅਤੇ ਤਿੰਨ ਦੋਸ਼ੀਆਂ ਨੂੰ ਭੀੜ ਭਰੇ ਚੌਰਾਹੇ ਵਿੱਚ ਲਿਜਾ ਕੇ ਗੋਲੀਆਂ ਨਾਲ ਭੁੰਨ ਦਿੱਤਾ ਹੈ। ਮਰਨ ਦੇ ਬਾਅਦ ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਕਾਲੀਨ ਵਿੱਚ ਲਪੇਟ ਕੇ ਉਥੋਂ ਹਟਾ ਦਿੱਤਾ ਗਿਆ। ਇਸ ਦੌਰਾਨ ਤਾਇਨਾਤ ਸੁਰੱਖਿਆ ਗਾਰਡ ਉਨ੍ਹਾਂ ਦੋਸ਼ੀਆਂ ਉੱਤੇ ਹੱਸ ਰਹੇ ਸਨ।
ਵਰਨਣ ਯੋਗ ਹੈ ਕਿ ਯਮਨ ਵਿੱਚ 2018 ਦੇ ਬਾਅਦ ਏਦਾਂ ਪਹਿਲੀ ਵਾਰ ਹੋਇਆ ਕਿ ਕਿਸੇ ਨੂੰ ਜਨਤਕ ਤੌਰ ਉਤੇ ਮੌਤ ਦੀ ਸਜ਼ਾ ਦਿੱਤੀ ਗਈ ਹੋਵੇ। ਕਤਲ ਦੇ ਦੋਸ਼ੀਆਂ ਦੀ ਪਛਾਣ 40 ਸਾਲਾ ਅਲੀ ਅਲ, 48 ਸਾਲਾ ਅਬਦੁਲ ਅਲ ਮਖਮਲੀ ਅਤੇ 33 ਸਾਲਾ ਮੁਹੰਮਦ ਅਰਮਾਨ ਵਜੋਂ ਹੋਈ ਹੈ। ਇਹ ਤਿੰਨੇ ਯਮਨ ਦੇ ਵਾਸੀ ਸਨ। ਇਨ੍ਹਾਂ ਤਿੰਨਾਂ ਨੂੰ ਜਦੋਂ ਸਨਾ ਦੇ ਤਹਿਰੀਨ ਸਕਵਾਇਰ ਵਿੱਚ ਲਿਜਾਇਆ ਗਿਆ ਤਾਂ ਇਹ ਜੇਲ੍ਹ ਦੇ ਨੀਲੇ ਰੰਗ ਵਾਲੇ ਜੰਪ ਸੂਟ ਪਹਿਨੇ ਹੋਏ ਸਨ। ਥੋੜ੍ਹੀ ਦੇਰ ਬਾਅਦ ਇਨ੍ਹਾਂ ਲੋਕਾਂ ਨੂੰ ਇੱਕ ਕਾਲੀਨ ਉੱਤੇ ਆਹਮੋ-ਸਾਹਮਣੇ ਲਿਟਾ ਦਿੱਤਾ ਗਿਆ।
ਅਗਸਤ 2018 ਦੇ ਬਾਅਦ ਰਾਜਧਾਨੀ ਸਨਾ ਵਿੱਚ ਜਨਤਕ ਤੌਰ ਉਤੇ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦਾ ਇਹ ਪਹਿਲਾ ਮਾਮਲਾ ਹੈ। ਗੋਲੀ ਮਾਰਨ ਦੇ ਬਾਅਦ ਬਾਗੀਆਂ ਨੇ ਇਨ੍ਹਾਂ ਦੀਆਂ ਲਾਸ਼ਾਂ ਨੂੰ ਕਰੇਨ ਦੀ ਮਦਦ ਨਾਲ ਕੁਝ ਦੇਰ ਲਈ ਹਵਾ ਵਿੱਚ ਲਟਕਾ ਦਿੱਤਾ। ਅਜਿਹਾ ਲੋਕਾਂ ਵਿੱਚ ਅਪਰਾਧ ਬਾਰੇ ਖ਼ੌਫ਼ ਪੈਦਾ ਕਰਨ ਲਈ ਕੀਤਾ ਗਿਆ ਹੈ।
previous post