ਅਕਤੂਬਰ ਮਹੀਨੇ ਤੁਰਕੀ ‘ਚ ਆਊਟਸਟੈਂਡਿੰਗ ਡਿਪਲੋਮੈਟਸ ਐਵਾਰਡ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਮੋਗਾ ਦੀ ਇੰਦਰਪ੍ਰੀਤ ਕੌਰ (18 ਸਾਲ) ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਸ ਦਾ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇੰਦਰਪ੍ਰੀਤ ਦਾ ਬਲੱਡ ਪ੍ਰੈਸ਼ਰ ਵਧਿਆ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਆਪਣੀ ਹੋਣਹਾਰ ਧੀ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦੇ ਨਾਲ ਨਾਲ ਸਥਾਨਕ ਵਾਸੀਆਂ ਵਿੱਚ ਵੀ ਸੋਗ ਦੀ ਲਹਿਰ ਹੈ।
ਆਊਟ ਸਟੈਂਡਿੰਗ ਡਿਪਲੋਮੈਟਸ ਐਵਾਰਡ ਜਿੱਤਿਆ:
ਦੱਸਣਯੋਗ ਹੈ ਕਿ ਇੰਦਰਪ੍ਰੀਤ ਕੌਰ ਸਿੰਧੂ ਨੇ 62 ਦੇਸ਼ਾਂ ਦੇ 117 ਨੁਮਾਇੰਦਿਆਂ ਵਿੱਚੋਂ ਪੰਜਾਬਣ ਧੀ ਨੇ ਤੁਰਕੀ ‘ਚ ਭਾਰਤ ਦਾ ਨਾਂ ਰੌਸ਼ਨ ਕਰਦੇ ਹੋਏ ਬੈਸਟ ਡਿਪਲੋਮੈਟ ਦਾ ਐਵਾਰਡ ਕੀਤਾ ਹਾਸਿਲ ਜਿੱਤਿਆ ਸੀ ਜਿਸ ਤੋਂ ਬਾਅਦ ਉਸ ਦਾ ਪਰਿਵਾਰ ਦੇ ਨਾਲ ਨਾਲ ਪ੍ਰਸ਼ਾਸਨ ਨੇ ਵੀ ਨਿੱਘਾ ਸਵਾਗਤ ਕੀਤਾ ਸੀ।
ਔਰਤਾਂ ਦੇ ਹੱਕ ‘ਚ ਚੁੱਕੀ ਸੀ ਆਵਾਜ਼
ਇੰਦਰਪ੍ਰੀਤ ਬਾਰੇ ਖ਼ਾਸ ਗੱਲ ਇਹ ਵੀ ਰਹੀ ਕਿ ਭਾਰਤ ਦੀ ਨੁਮਾਇੰਦੀ ਕਰਨ ਵਾਲੀ ਇਸ ਬੱਚੀ ਨੂੰ ‘ਦੇਸ਼ ਦੀਆਂ ਔਰਤਾਂ ਦੇ ਹੱਕ’ ਵਿਸ਼ੇ ‘ਤੇ ਬੋਲਣ ਦਾ ਮੌਕਾ ਦਿੱਤਾ ਗਿਆ ਸੀ। ਮੋਗਾ ਜ਼ਿਲ੍ਹੇ ਦੀ ਇਸ ਧੀ ਨੇ ਬਹੁਤ ਹੀ ਤਰਕ ਨਾਲ ਆਪਣੇ ਵਿਸ਼ੇ ਨੂੰ ਜੱਜਾਂ ਦੇ ਸਾਹਮਣੇ ਪੇਸ਼ ਕੀਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਸੰਸਥਾ ਵੱਲੋਂ ਇੰਦਰਪ੍ਰਰੀਤ ਸਿੱਧੂ ਨੂੰ ਸਭ ਤੋਂ ਬੈਸਟ ਐਵਾਰਡ ਯਾਨੀ ਆਊਟ ਸਟੈਂਡਿੰਗ ਡਿਪੋਮੈਟਿਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਨਾਲ ਇੰਦਰਪ੍ਰਰੀਤ ਕੌਰ ਨੂੰ ਸਭ ਤੋਂ ਘੱਟ ਉਮਰ 18 ਸਾਲ ਵਿਚ ਸੰਸਾਰ ਪੱਧਰ ‘ਤੇ ਔਰਤਾਂ ਦੇ ਹੱਕ ਵਿਚ ਆਵਾਜ਼ ਚੁੱਕਣ ਵਾਲੀ ਪਹਿਲੀ ਭਾਰਤੀ ਲੜਕੀ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਪਰ, ਅੱਜ ਛੋਟੀ ਜਿਹੀ ਉਮਰ ਵਿੱਚ ਹੀ ਉਸ ਦਾ ਸੰਸਾਰ ਤੋਂ ਚਲੇ ਜਾਣਾ ਮਾਪਿਆਂ ਲਈ ਤਾਂ ਘਾਟਾ ਹੈ ਹੀ ਨਾਲ ਹੀ ਉਸ ਦੇ ਆਪਣੇ ਚਾਅ ਵੀ ਅਧੂਰੇ ਰਹਿ ਗਏ ਜੋ ਉਸ ਨੇ ਆਪਣੀ ਜ਼ਿੰਦਗੀ ਵਿੱਚ ਪੂਰੇ ਕਰਨੇ ਸਨ।