Canada

ਮੰਗਾਂ ਨਾ ਮੰਨੇ ਜਾਣ ਉੱਤੇ ਬਜਟ ਬਿੱਲ ਨੂੰ ਆਸਾਨੀ ਨਾਲ ਪਾਸ ਨਹੀਂ ਹੋਣ ਦੇਵਾਂਗੇ : ਪੌਲੀਏਵਰ

ਓਟਵਾ, 5 ਜੂਨ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਕਿ ਜੇ ਲਿਬਰਲਾਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਫੈਡਰਲ ਬਜਟ ਬਿੱਲ ਨੂੰ ਉਹ ਆਸਾਨੀ ਨਾਲ ਪਾਸ ਨਹੀਂ ਹੋਣ ਦੇਣਗੇ।
ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਪੌਲੀਏਵਰ ਨੇ ਆਖਿਆ ਕਿ ਜੇ ਸਰਕਾਰ ਇਸ ਬਿੱਲ ਵਿੱਚ ਦੇਰ ਹੋਣ ਤੋਂ ਰੋਕਣਾ ਚਾਹੁੰਦੀ ਹੈ ਤਾਂ ਉਸ ਨੂੰ ਮਹਿੰਗਾਈ ਨੂੰ ਠੱਲ੍ਹ ਪਾਉਣ ਤੇ ਵਿਆਜ਼ ਦਰਾਂ ਘਟਾਉਣ ਲਈ ਕੋਈ ਪਲੈਨ ਪੇਸ਼ ਕਰਨਾ ਹੋਵੇਗਾ। ਆਪਣੀਆਂ ਇਹ ਦੋ ਸ਼ਰਤਾਂ ਰੱਖਣ ਤੋਂ ਇਲਾਵਾ ਪੌਲੀਏਵਰ ਨੇ ਆਖਿਆ ਕਿ ਲਿਬਰਲਾਂ ਨੂੰ ਭਵਿੱਖ ਵਿੱਚ ਕਾਰਬਨ ਸਬੰਧੀ ਕੀਮਤਾਂ ਵਿੱਚ ਵਾਧੇ ਨੂੰ ਵੀ ਰੋਕਣਾ ਹੋਵੇਗਾ।
ਇਸ ਉਪਰੰਤ ਪੌਲੀਏਵਰ ਨੇ ਆਖਿਆ ਕਿ ਜੇ ਸਰਕਾਰ ਉਨ੍ਹਾਂ ਦੀਆਂ ਇਹ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਬਜਟ ਨੂੰ ਪਾਸ ਹੋਣ ਤੋਂ ਰੋਕਣ ਲਈ ਉਹ ਹਰ ਹੀਲਾ ਵਰਤਣਗੇ। ਉਨ੍ਹਾਂ ਆਖਿਆ ਕਿ ਇਸ ਵਿੱਚ ਕਈ ਤਰ੍ਹਾਂ ਦੀਆਂ ਸੋਧਾਂ ਤੇ ਲੰਮੇਂ ਲੰਮੇਂ ਭਾਸ਼ਣ ਸ਼ਾਮਲ ਹੋਣਗੇ। ਪੌਲੀਏਵਰ ਵੱਲੋਂ ਇਹ ਧਮਕੀ ਉਸ ਸਮੇਂ ਦਿੱਤੀ ਗਈ ਹੈ ਜਦੋਂ ਐਮਪੀਜ਼ ਗਰਮੀਆਂ ਦੀਆਂ ਛੁੱਟੀਆਂ ਲਈ ਤਿਆਰੀ ਕਰ ਰਹੇ ਹਨ। ਇਹ ਛੁੱਟੀਆਂ 23 ਜੂਨ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ।

Related posts

ਮਾਰਚ ਬ੍ਰੇਕ ਨੂੰ ਰੱਦ ਕਰਨ ਬਾਰੇ ਵਿਚਾਰ ਕਰ ਰਹੇ ਹਨ ਓਨਟਾਰੀਓ ਦੇ ਸਿੱਖਿਆ ਮੰਤਰੀ

Gagan Oberoi

ਕੈਨੇਡਾ ਦਾ ਵੱਡਾ ਐਲਾਨ, ਮਿਆਂਮਾਰ ਫੌਜੀ ਸ਼ਾਸਨ ਨੂੰ ਹਥਿਆਰ ਸਪਲਾਈ ਕਰਨ ਵਾਲਿਆਂ ‘ਤੇ ਲੱਗੀਆਂ ਪਾਬੰਦੀਆਂ

Gagan Oberoi

Noida International Airport to Open October 30, Flights Set for Post-Diwali Launch

Gagan Oberoi

Leave a Comment