ਬਾਰਸੀਲੋਨਾ- ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨੇਸ ਮੈਸੀ ਨੇ ਬਾਰਸੀਲੋਨਾ ਨਾਲ ਕਰੀਬ 4906 ਕਰੋੜ ਰੁਪਏ ਦੇ ਬਰਾਬਰ ਦਾ ਕੰਟ੍ਰੈਕਟ ਕੀਤਾ ਸੀ। ਚਾਰ ਸਾਲ ਪਹਿਲਾਂ ਕੀਤਾ ਕੰਟ੍ਰੈਕਟ ਜੂਨ ਵਿੱਚ ਖਤਮ ਹੋ ਰਿਹਾ ਹੈ। ਸਪੈਨਿਸ਼ ਅਖਬਾਰ ਐਲ ਮੁੰਡੋ ਦੀ ਰਿਪੋਰਟ ਅਨੁਸਾਰ ਇਹ ਫੁੱਟਬਾਲ ਇਤਿਹਾਸ ਦਾ ਸਭ ਤੋਂ ਵੱਡਾ ਸਮਝੌਤਾ ਹੈ। ਉਨ੍ਹਾਂ ਨੂੰ 4500 ਕਰੋੜ ਭਾਰਤੀ ਰੁਪਏ ਦੇ ਬਰਾਬਰ ਮਿਲ ਚੁੱਕੇ ਹਨ। ਮੈਸੀ ਨੂੰ ਹਰ ਸੀਜਨ ਵਿੱਚ ਕਰੀਬ 1215 ਕਰੋੜ ਰੁਪਏ ਮਿਲਦੇ ਹਨ। ਇਸ ਵਿੱਚ ਤਨਖਾਹ ਅਤੇ ਵੈਰੀਏਬਲਸ ਸ਼ਾਮਲ ਹਨ। ਉਨ੍ਹਾਂ ਨੂੰ ਸਾਈਨਿੰਗ-ਆਨ ਬੋਨਸ ਦੇ ਰੂਪ ਵਿੱਚ 1010 ਕਰੋੜ ਅਤੇ ਲਾਇਲਟੀ ਬੋਨਸ ਦੇ ਰੂਪ ਵਿੱਚ 690 ਕਰੋੜ ਰੁਪਏ ਮਿਲੇ। ਮੈਸੀ ਨੇ ਨਵੰਬਰ 2017 ਵਿੱਚ ਇਹ ਸਮਝੌਤਾ ਕੀਤਾ ਸੀ। ਜੇ ਉਨ੍ਹਾਂ ਦਾ ਐਗਰੀਮੈਂਟ ਨਹੀਂ ਵਧਦਾ ਤਾਂ ਉਹ ਕਲੱਬ ਛੱਡ ਦੇਣਗੇ। ਇਸ ਦੌਰਾਨ ਮੈਸੀ ਅਤੇ ਬਾਰਸੀਲੋਨਾ ਕੰਟ੍ਰੈਕਟ ਨੂੰ ਲੀਕ ਕਰਨ ਵਾਲੇ ਅਖਬਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ। ਇਸ ਕੰਟ੍ਰੈਕਟ ਦੀਆਂ ਸਿਰਫ ਚਾਰ ਕਾਪੀਆਂ ਹਨ, ਇੱਕ ਮੇਸੀ ਦੇ ਕੋਲ, ਇੱਕ ਬਾਰਸੀਲੋਨਾ ਦੇ ਕੋਲ, ਇੱਕ ਲਾ ਲਿਗਾ ਦੇ ਕੋੋਲ ਅਤੇ ਇੱਕ ਲਾਅ ਫਰਮ ਕਵਾਟ੍ਰੇਕੇਸਾਸ ਦੇ ਕੋਲ। ਸਪੈਨਿਸ਼ ਕਲੱਬ ਰੀਅਲ ਮੈਡਰਿਡ ਦੇ ਫਾਰਵਰਡ ਸਰਜੀਓ ਰਾਮੋਸ਼ ਇੰਗਲਿਸ਼ ਕਲੱਬ ਮੈਨਚੈਸਟਰ ਯੂਨਾਈਟਿਡ ਨਾਲ ਜੁੜ ਸਕਦੇ ਹਨ। ਰਾਮੋਸ਼ ਜੁਲਾਈ ਵਿੱਚ ਫਰੀ ਟਰਾਂਸਫਰ ਵਜੋਂ ਚੱਲ ਸਕਦੇ ਹਨ। 34 ਸਾਲ ਦੇ ਰਾਮੋਸ ਨੂੰ ਦੋ ਲੱਖ ਪੌਂਡ (ਕਰੀਬ ਦੋ ਕਰੋੜ ਰੁਪਏ) ਪ੍ਰਤੀ ਹਫਤੇ ਦਾ ਕੰਟ੍ਰੈਕਟ ਮਿਲਣ ਦੀ ਉਮੀਦ ਹੈ।
next post