Canada

ਮੇਰੀ ਸਹਿਨਸ਼ਕਤੀ ਹੁਣ ਜਵਾਬ ਦੇ ਰਹੀ ਹੈ : ਫੋਰਡ

ਟੋਰਾਂਟੋ, : ਪ੍ਰੋਵਿੰਸ ਵੱਲੋਂ ਸਕੂਲਾਂ ਨੂੰ ਮੁੜ ਖੋਲ੍ਹੇ ਜਾਣ ਦੀ ਯੋਜਨਾ ਦੇ ਸਬੰਧ ਵਿੱਚ ਅਧਿਆਪਕਾਂ ਵੱਲੋਂ ਚਿੰਤਾ ਪ੍ਰਗਟਾਏ ਜਾਣ ਉਪਰੰਤ ਓਨਟਾਰੀਓ ਦੀਆਂ ਐਜੂਕੇਸ਼ਨ ਯੂਨੀਅਨਾਂ ਵੱਲੋਂ ਰੌਲਾ ਪਾਏ ਜਾਣ ਉੱਤੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਨ੍ਹਾਂ ਦੀ ਸਹਿਨਸ਼ਕਤੀ ਹੁਣ ਜਵਾਬ ਦੇ ਰਹੀ ਹੈ।
ਓਟਵਾ ਏਰੀਆ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਅਧਿਆਪਕਾਂ ਤੋਂ ਮੰਗ ਕੀਤੀ ਕਿ ਮਹਾਂਮਾਰੀ ਦੇ ਚਰਮ ਉੱਤੇ ਹੋਣ ਦੌਰਾਨ ਜਿਵੇਂ ਹੋਰ ਫਰੰਟ ਲਾਈਨ ਵਰਕਰਜ਼ ਮੂਹਰੇ ਖੜ੍ਹੇ ਹੋ ਕੇ ਸੇਵਾਵਾਂ ਦਿੰਦੇ ਰਹੇ ਉਸੇ ਤਰ੍ਹਾਂ ਹੁਣ ਅਧਿਆਪਕਾਂ ਨੂੰ ਵੀ ਕਮਰ ਕੱਸ ਲੈਣੀ ਚਾਹੀਦੀ ਹੈ। ਫੋਰਡ ਨੇ ਆਖਿਆ ਕਿ ਸਟੋਰ ਕਲਰਕਜ਼, ਫਰੰਟ ਲਾਈਨ ਹੈਲਥ ਕੇਅਰ ਵਰਕਰਜ਼, ਡਾਕਟਰਾਂ, ਨਰਸਾਂ ਆਦਿ ਨੇ ਮਹਾਂਮਾਰੀ ਦੌਰਾਨ ਆਪਣੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਈ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਆਪਣਾ ਫਰਜ਼ ਨਿਭਾਉਣ ਤੋਂ ਅਧਿਆਪਕ ਪਿੱਛੇ ਨਾ ਹਟਣ।
ਪ੍ਰੀਮੀਅਰ ਨੇ ਆਖਿਆ ਕਿ ਫਰੰਟ ਲਾਈਨ ਐਜੂਕੇਟਰਜ਼ ਤੇ ਉਨ੍ਹਾਂ ਦੀਆਂ ਯੂਨੀਅਨਾਂ ਵਿਚਲਾ ਫਰਕ ਉਨ੍ਹਾਂ ਨੂੰ ਸਮਝ ਆਉਂਦਾ ਹੈ ਪਰ ਉਨ੍ਹਾਂ ਆਖਿਆ ਕਿ ਯੂਨੀਅਨ ਆਗੂਆਂ ਨੂੰ ਵੀ ਇਸ ਪ੍ਰੋਗਰਾਮ ਨੂੰ ਲਾਗੂ ਕਰਵਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ। ਫੋਰਡ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਤਾਂ ਜਿਵੇਂ ਨੁਕਤਾਚੀਨੀ ਦਾ ਹੜ੍ਹ ਹੀ ਆ ਗਿਆ ਹੋਵੇ। ਐਜੂਕੇਟਰਜ਼ ਤੇ ਸਰਕਾਰ ਦੇ ਆਲੋਚਕਾਂ ਵੱਲੋਂ ਪ੍ਰੀਮੀਅਰ ਦੀ ਇਸ ਗੁਜ਼ਾਰਿਸ਼ ਉੱਤੇ ਸਵਾਲ ਉਠਾਏ ਗਏ।
ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਟਵੀਟ ਕਰਕੇ ਆਖਿਆ ਕਿ ਫੋਰਡ ਅਧਿਆਪਕਾਂ ਨੂੰ ਕਿਸ ਚੀਜ਼ ਦਾ ਬਲੀਦਾਨ ਦੇਣ ਲਈ ਆਖ ਰਹੇ ਹਨ, ਉਨ੍ਹਾਂ ਦੀਆਂ ਜਿ਼ੰਦਗੀਆਂ ਦੀ ਬਲੀ ਚੜ੍ਹਾਉਣ ਦੀ ਮੰਗ ਕਰ ਰਹੇ ਹਨ? ਉਨ੍ਹਾਂ ਅੱਗੇ ਆਖਿਆ ਕਿ ਪਰਸਨਲ ਸਪੋਰਟ ਵਰਕਰਜ਼ ਨੂੰ ਇਸ ਲਈ ਕੋਵਿਡ ਹੋਇਆ ਤੇ ਉਹ ਮਾਰੇ ਗਏ ਕਿਉਂਕਿ ਫੋਰਡ ਨੇ ਉਨ੍ਹਾਂ ਨੂੰ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ) ਕਿੱਟਾਂ ਨਹੀਂ ਸਨ ਉਪਲਬਧ ਕਰਵਾਈਆਂ ਤੇ ਹੁਣ ਫੋਰਡ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੇਫ ਰੀਓਪਨਿੰਗ ਨਹੀਂ ਦੇਣਗੇ।

Related posts

ਕੈਲੀਫੋਰਨੀਆ ਦੇ ਜੰਗਲਾਂ ‘ਚੋਂ ਉੱਠੇ ਧੂੰਏ ਨਾਲ ਅਲਬਰਟਾ ਅਤੇ ਬੀ.ਸੀ. ਦੇ ਲੋਕਾਂ ਲਈ ਸਾਹ ਲੈਣਾ ਹੋਇਆ ਔਖਾ

Gagan Oberoi

ਆਈਲੈਟਸ ਪਾਸ ਨੂੰਹ ਨੂੰ ਲੱਖਾਂ ਦਾ ਖਰਚਾ ਕਰ ਭੇਜਿਆ ਕਨੇਡਾ, ਵਿਦੇਸ਼ ਪਹੁੰਚ ਕੇ ਨੂੰਹ ਨੇ ਲਗਾਇਆ ਚੂਨਾ

Gagan Oberoi

ਤਿੰਨ ਘੰਟਿਆਂ ਦੀ ਥਾਂ ਹੁਣ ਦਿਨ ਭਰ ਦੀ ਹੜਤਾਲ ’ਤੇ ਗਏ ਡਾਕਟਰ

Gagan Oberoi

Leave a Comment