Entertainment

ਮੁੰਬਈ ‘ਚ 14 ਸਤੰਬਰ ਤਕ ਰਹੇਗੀ ਕੰਗਣਾ ਰਣੌਤ, ਹੋਮ ਕੁਆਰੰਟੀਨ ਨਿਯਮਾਂ ‘ਚ ਮਿਲੀ ਛੋਟ

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੀ ਗੈਰਮੌਜੂਦਗੀ ‘ਚ ਬੀਐਮਸੀ ਨੇ ਉਨ੍ਹਾਂ ਦੇ ਦਫਤਰ ‘ਚ ਹੋਈ ਕਥਿਤ ਗੈਰ ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ। ਸੁਰੱਖਿਆ ‘ਚ ਕੰਗਣਾ ਮੁੰਬਈ ਪਹੁੰਚੀ ਅਤੇ ਆਪਣੇ ਦਫਤਰ ਗਈ। ਜਿੱਥੇ ਉਨ੍ਹਾਂ ਬੀਐਮਸੀ ਵੱਲੋਂ ਕੀਤੀ ਕਾਰਵਾਈ ਦਾ ਵੀਡੀਓ ਸ਼ੇਅਰ ਕੀਤਾ। ਜਿਸ ਤੋਂ ਬਾਅਦ ਲੋਕ ਬੀਐਮਸੀ ‘ਤੇ ਮਹਾਰਾਸ਼ਟਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਨਜ਼ਰ ਆਏ। ਕੰਗਣਾ ਹੁਣ ਆਪਣੇ ਮੁੰਬਈ ਸਥਿਤ ਫਲੈਟ ‘ਚ ਹੈ। ਬੀਐਮਸੀ ਨੇ ਉਨ੍ਹਾਂ ਨੂੰ ਹੋਮ ਕਆਰੰਟੀਨ ‘ਚ ਛੋਟ ਦਿੱਤੀ ਹੈ।ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਮੁੰਬਈ ‘ਚ ਨਿਯਮ ਹੈ ਕਿ ਬਾਹਰ ਤੋਂ ਆਉਣ ਵਾਲੇ ਹਰ ਸ਼ਖਸ ਨੂੰ 14 ਦਿਨਾਂ ਲਈ ਕੁਆਰੰਟੀਨ ਰਹਿਣਾ ਪਵੇਗਾ। ਪਰ ਕੰਗਣਾ ਨੂੰ ਕੁਆਰੰਟੀਨ ਰਹਿਣ ਦੀ ਲੋੜ ਨਹੀਂ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬੀਐਮਸੀ ਨੇ ਕੰਗਣਾ ਨੂੰ 14 ਦਿਨ ਦੇ ਹੋਮ ਕੁਆਰੰਟੀਨ ਨਿਯਮਾਂ ਤੋਂ ਛੋਟ ਦਿੱਤੀ ਹੈ। ਸੂਬੇ ਤੋਂ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਨਿਯਮਾਂ ਮੁਤਾਬਕ ਹੋਮ ਕੁਆਰੰਟੀਨ ਰਹਿਣਾ ਪੈਂਦਾ ਹੈ।ਬੀਐਮਸੀ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਰੰਗਣਾ ਰਣੌਤ ਨੇ ਹੋਮ ਕੁਆਰੰਟੀਨ ਦੇ ਨਿਯਮ ਤੋਂ ਛੋਟ ਦੀ ਮੰਗ ਕਰਦਿਆਂ ਇਕ ਆਨਲਾਈਨ ਅਰਜ਼ੀ ਦਿੱਤੀ ਸੀ। ਉਹ ਇਥੇ ਇਕ ਹਫਤੇ ਤੋਂ ਵੀ ਘੱਟ ਸਮਾਂ ਰਹਿਣ ਵਾਲੀ ਹੈ। ਇਸ ਲਈ ਉਸ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਗਈ ਹੈ। ਅਧਿਕਾਰੀ ਮੁਤਾਬਕ ਕੰਗਣਾ 14 ਸਤੰਬਰ ਤਕ ਮੁੰਬਈ ਤੋਂ ਜਾਵੇਗੀ।

Related posts

Kung Pao Chicken Recipe | Spicy Sichuan Chinese Stir-Fry with Peanuts

Gagan Oberoi

ਕਿਸਨੇ ਤੋੜਿਆ ਆਲੀਆ ਭੱਟ ਦਾ ਦਿਲ? ਜਾਣੋ ਅਭਿਨੇਤਰੀ ਦਾ ਵੈਲੇਨਟਾਈਨ ਡੇ ਤੋਂ ਕਿਉਂ ਉੱਠ ਗਿਆ ਵਿਸ਼ਵਾਸ

Gagan Oberoi

Two siblings killed after LPG cylinder explodes in Delhi

Gagan Oberoi

Leave a Comment