ਚੰਡੀਗੜ੍ਹ – ਬਾਲੀਵੁੱਡ ਗਾਇਕ ਅਤੇ ਅਦਾਕਾਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਦਰਅਸਲ ਉਸਨੇ ‘ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਲਈ ਐਕਟ’ ਤਹਿਤ ਪਟੀਸ਼ਨ ਦਿੱਤੀ ਹੈ। ਇਹ ਮਾਮਲਾ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਦਾਇਰ ਕੀਤਾ ਗਿਆ ਹੈ। ਹਨੀ ਸਿੰਘ ਦੀ ਪਤਨੀ ਵਲੋਂ ਦਾਇਰ ਪਟੀਸ਼ਨ ਤੇਜ ਹਜ਼ਾਰੀ ਕੋਰਟ ਮੈਜਿਸਟ੍ਰੇਟ ਤਾਨੀਆ ਸਿੰਘ ਦੇ ਸਾਹਮਣੇ ਪੇਸ਼ ਕੀਤੀ ਗਈ ਸੀ। ਵਕੀਲ ਸੰਦੀਪ ਕਪੂਰ, ਅਪੂਰਵ ਪਾਂਡੇ ਅਤੇ ਜੀਜੀ ਕਸ਼ਯਪ ਨੇ ਮੈਜਿਸਟ੍ਰੇਟ ਦੇ ਸਾਹਮਣੇ ਸ਼ਾਲਿਨੀ ਤਲਵਾੜ ਦੀ ਤਰਫੋਂ ਪਟੀਸ਼ਨ ਰੱਖੀ। ਅਦਾਲਤ ਨੇ ਹਨੀ ਸਿੰਘ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਉਸਨੇ ਸਿੰਗਰ ਨੂੰ 28 ਅਗਸਤ ਤੋਂ ਪਹਿਲਾਂ ਜਵਾਬ ਦਾਇਰ ਕਰਨ ਲਈ ਲਿਖਿਆ ਹੈ। ਇਸ ਦੌਰਾਨ ਦੋਵਾਂ ਦੀ ਸਾਂਝੀ ਜਾਇਦਾਦ ਨਾ ਵੇਚਣ ਅਤੇ ਔਰਤ ਦੀ ਜਾਇਦਾਦ ਨਾਲ ਛੇੜਛਾੜ ਨਾ ਕਰਨ ‘ਤੇ ਵੀ ਹਨੀ ਸਿੰਘ ਉੱਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਸ਼ਾਲਿਨੀ ਤਲਵਾੜ ਦੇ ਹੱਕ ਵਿਚ ਦਿੱਤਾ ਗਿਆ ਹੈ।