National

ਮੁਕੇਸ਼ ਅੰਬਾਨੀ ਦੇ ਵਾਰੇ ਨਿਆਰੇ, ਦੁਨੀਆਂ ਦੇ ਸਿਖਰਲੇ 10 ਅਮੀਰਾਂ ‘ਚ ਸ਼ਾਮਲ

ਚੰਡੀਗੜ੍ਹ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਤਾਂ ਹਨ ਹੁਣ ਉਹ ਦੁਨੀਆਂ ਦੇ ਦਸ ਸਭ ਤੋਂ ਅਮੀਰ ਲੋਕਾਂ ‘ਚ ਸ਼ਾਮਲ ਹੋ ਗਏ ਹਨ। ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਵਧ ਕੇ 64.5 ਅਰਬ ਡਾਲਰ ਹੋ ਗਈ ਹੈ ਤੇ ਉਹ ਏਸ਼ੀਆ ਦੇ ਇਕਲੌਤੇ ਅਮੀਰ ਸ਼ਖ਼ਸ ਨੇ ਜੋ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ‘ਚ ਸ਼ੁਮਾਰ ਹੋ ਚੁੱਕੇ ਹਨ।

 

ਬਲੂਮਬਰਗ ਬਿਲਿਅਨਏਅਰ ਇੰਡੈਕਸ ਮੁਤਾਬਕ ਮੁਕੇਸ਼ ਦੁਨੀਆਂ ਦੇ ਨੌਂਵੇਂ ਸਭ ਤੋਂ ਅਮੀਰ ਵਿਅਕਤੀ ਹਨ। ਇਸ ਰੇਸ ‘ਚ ਉਨ੍ਹਾਂ ਔਰੇਕਲ ਕਾਰਪ ਕੇ ਲੇਰੀ ਐਲੀਸਨ ਤੇ ਫਰਾਂਸ ਦੇ ਫ੍ਰੈਂਕੋਈ ਬੈਟਨਕੋਰਟ ਮੇਅਰਸ ਨੂੰ ਪਛਾੜ ਦਿੱਤਾ ਹੈ।

 

ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ‘ਚ 42 ਫੀਸਦ ਹਿੱਸੇਦਾਰੀ ਹੈ। ਹਾਲ ਹੀ ‘ਚ ਸਮੂਹ ਦੇ ਜੀਓ ਪਲੇਟਫਾਰਮ ‘ਚ ਹੋਏ ਇਕ ਤੋਂ ਬਾਅਦ ਇਕ 10 ਨਿਵੇਸ਼ ਨਾਲ ਗਰੁੱਪ ਕਰਜ਼ ਮੁਕਤ ਹੋ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਨੂੰ ਕਰਜ਼ ਮੁਕਤ ਕਰਨ ਲਈ ਉਨ੍ਹਾਂ ਮਾਰਚ, 2021 ਦਾ ਟੀਚਾ ਰੱਖਿਆ ਸੀ। ਉਨ੍ਹਾਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਟੀਚਾ ਸਮੇਂ ਤੋਂ ਪਹਿਲਾਂ ਮੁਕੰਮਲ ਹੋ ਗਿਆ ਹੈ। ਹੁਣ ਰਿਲਾਇੰਸ ਦੇ ਸ਼ੇਅਰ ਦੁੱਗਣੀ ਕੀਮਤ ‘ਤੇ ਪਹੁੰਚ ਚੁੱਕੇ ਹਨ।

 

ਲੌਕਡਾਊਨ ਦੌਰਾਨ ਦੇਸ਼ ‘ਚ ਉਦਯੋਗ ਜਗਤ ਨੂੰ ਭਾਰੀ ਨੁਕਸਾਨ ਸਹਿਣਾ ਪਿਆ। ਪਰ ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ ਨੂੰ ਬਾਹਰੀ ਨਿਵੇਸ਼ਕਾਂ ਦਾ ਭਾਰੀ ਸਮਰਥਨ ਮਿਲਿਆ ਹੈ। ਫੇਸਬੁੱਕ, ਜਨਰਲ ਅਟਲਾਂਟਿਕ, ਸਿਲਵਰ ਲੇਕ ਪਾਰਟਨਰਸ, ਕੇਕੇਆਰ ਐਂਡ ਕੰਪਨੀ ਤੇ ਸਾਊਦੀ ਅਰਬ ਦੇ ਕਈ ਸਾਵਰੇਨ ਫੰਡ ਜੀਓ ਪਲੇਟਫਾਰਮ ‘ਚ ਹਿੱਸੇਦਾਰੀ ਖਰੀਦ ਚੁੱਕੇ ਹਨ। ਸੇਨਫੋਰਡ ਸੀ ਬਰਨਸਟੀਨ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ 2025 ਤਕ ਭਾਰਤ ਦੇ 48 ਫੀਸਦ ਮੋਬਾਇਲ ਸਬਸਕ੍ਰਾਇਬਰ ਜੀਓ ਦੇ ਹੋ ਸਕਦੇ ਹਨ।

Related posts

ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ, ਨਿਕੰਮੀਆਂ ਸਰਕਾਰਾਂ ਨੇ ਅੱਜ ਸੂਬੇ ਨੂੰ ਮੰਗਤਾ ਬਣਾ ਦਿੱਤਾ: ਸੁਖਬੀਰ ਬਾਦਲ

Gagan Oberoi

Ontario Cracking Down on Auto Theft and Careless Driving

Gagan Oberoi

ਕੇਜਰੀਵਾਲ ਸਿਰੇ ਦਾ ਚਾਲਬਾਜ਼ : ਕੈਪਟਨ ਅਮਰਿੰਦਰ ਸਿੰਘ

Gagan Oberoi

Leave a Comment