ਕੋਰੋਨਾ ਕਾਲ ਦੌਰਾਨ ਭਾਈਚਾਰੇ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਅੱਗੇ ਆਏ ਗੁਰਮੀਤ ਸਿੰਘ ਧਲਵਾਨ
ਕੋਰੋਨਾ ਕਾਲ ਨੇ ਜਿਥੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ, ਉਥੇ ਅਮਰੀਕਾ ਵੀ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ। ਕੋਰੋਨਾ ਪੂਰੀ ਦੁਨੀਆ ਵਿਚ ਲਗਭਗ ਮਾਰਚ ਮਹੀਨੇ ਵਿਚ ਫੈਲ ਗਿਆ ਸੀ, ਜਿਸ ਦੌਰਾਨ ਅਮਰੀਕਾ ਵਿਚ ਹੁਣ ਤੱਕ ਲਗਭਗ 9.2 ਮਿਲੀਅਨ ਕੇਸ ਸਾਹਮਣੇ ਆਏ ਹਨ ਅਤੇ ਲਗਭਗ 2300 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਲੱਖਾਂ ਲੋਕਾਂ ਦਾ ਆਰਥਿਕ ਨੁਕਸਾਨ ਵੀ ਹੋਇਆ ਹੈ। ਇਸ ਮਹਾਂਮਾਰੀ ਦੌਰਾਨ ਹਰ ਇੱਕ ਭਾਈਚਾਰੇ ਦੇ ਲੋਕਾਂ ਨੇ ਆਪਣੇ ਹਮ ਵਤਨਾਂ, ਹਮ ਸਾਥੀਆਂ ਦੀ ਮਦਦ ਕੀਤੀ ਹੈ। ਇਸੇ ਲੜੀ ਤਹਿਤ ਗੁਰਮੀਤ ਸਿੰਘ ਧਲਵਾਨ ਵੀ ਪਿਛੇ ਨਹੀਂ ਹਟੇ। ਕੋਵਿਡ 19 ਮਹਾਂਮਾਰੀ ਦੌਰਾਨ ਗੁਰਮੀਤ ਸਿੰਘ ਜੀ ਧਲਵਾਨ ਵੱਲੋਂ ਜਿਥੇ 31 ਪਰਿਵਾਰਾਂ ਦੀ ਮਦਦ ਕੀਤੀ ਗਈ, ਉਥੇ ਹੀ ਉਨ੍ਹਾਂ ਵੱਲੋਂ ਕਈ ਹੋਰ ਸੰਸਥਾਵਾਂ ਨੂੰ ਵੀ ਆਰਥਿਕ ਮਦਦ ਕੀਤੀ ਗਈ। ਇਹ ਮਦਦ ਬਿਨਾਂ ਕਿਸੇ ਜਾਤ-ਪਾਤ, ਰੰਗ-ਨਸਲ, ਅਮੀਰੀ ਗਰੀਬੀ ਨੂੰ ਦੇਖਦੇ ਹੋਏ ਕੀਤੀ ਗਈ। ਇਥੇ ਜ਼ਿਕਰਯੋਗ ਹੈ ਕਿ ਸ੍ਰ. ਗੁਰਮੀਤ ਸਿੰਘ ਧਲਵਾਨ ਪਿਛਲੇ ਲੰਬੇ ਤੋਂ ਅਮਰੀਕਾ ਦੇ ਸ਼ਿਕਾਗੋ ਸੂਬੇ ਦੇ ਇਲੀਨੋਇਸ ਇਲਾਕੇ ਵਿਚ ਰਹਿ ਰਹੇ ਹਨ, ਜਿਥੇ ਉਹ ਹਰ ਤਰ੍ਹਾਂ ਦੀ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਗਤੀਵਿਧੀਆਂ ਵਿਚ ਆਪਣੀ ਸ਼ਮੂਲੀਅਤ ਕਰਦੇ ਰਹਿੰਦੇ ਹਨ। ਕੋਵਿਡ 19 ਦੀ ਮਹਾਂਮਾਰੀ ਦੌਰਾਨ ਜਿਥੇ ਉਨ੍ਹਾਂ ਵੱਲੋਂ 31 ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਗਈ, ਉਥੇ ਹੀ ਉਨ੍ਹਾਂ ਵੱਲੋਂ 14000 ਰੁਪਏ ਮੁਸਲਿਮ ਭਾਈਚਾਰੇ ਦੇ ਪਵਿੱਤਰ ਅਸਥਾਨ ਅਜਮੇਰ ਸ਼ਰੀਫ ਵਿਖੇ ਸਈਅਦ ਯਾਸਿਰ ਹੁਸੈਨ ਗੁਰਦੇਜੀ, ਗੱਦੀ ਨਸ਼ੀਨ ਅਜਮੇਰ ਸ਼ਰੀਫ ਨੂੰ ਵੀ ਭੇਜੇ, ਇਸਤੋਂ ਇਲਾਵਾ ਉਨ੍ਹਾਂ ਵੱਲੋਂ ਰਾਜਸਥਾਨ ਵਿਖੇ ਕਾਮਧੇਨੂੰ ਗਊ ਮਾਤਾ ਸੇਵਾ ਸਮਿਤੀ ਲਈ ਮਾਇਆ ਦਾਨ ਕਰਕੇ ਮਦਦ ਕੀਤੀ ਗਈ।ਉਨ੍ਹਾਂ ਵੱਲੋਂ ਸਮੇਂ ਸਮੇਂ ‘ਤੇ ਬੱਚਿਆਂ ਦੀ ਪੜ੍ਹਾਈ ਲਈ ਵੀ ਖਰਚਾ ਭੇਜਿਆ ਜਾਂਦਾ ਰਿਹਾ। ਉਨ੍ਹਾਂ ਦੀ ਸੰਸਥਾ ਮਿਡ ਵੈਸਟ ਪੰਜਾਬੀ ਐਸੋਸੀਏਸ਼ਨ ਵੱਲੋਂ ਭਾਰਤ ਦੇ ਵੱਡੇ ਸ਼ਹਿਰਾਂ, ਮੁੰਬਈ, ਦਿੱਲੀ, ਕੋਲਕਾਤਾ, ਰਾਜਸਯਾਨ, ਪੰਜਾਬ, ਯੂ. ਪੀ. ਵਿਚ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਹਰ ਸਮੇਂ ਰਾਸ਼ਨ ਅਤੇ ਮੈਡੀਕਲ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਹਰ ਇੱਕ ਵਿਅਕਤੀ ਨੂੰ ਮੈਡੀਕਲ ਸਹੂਲਤ ਤੋਂ ਇਲਾਵਾ ਭਰ ਪੇਟ ਭੋਜਨ ਮਿਲਦਾ ਰਹੇ।ਇਸ ਤੋਂ ਇਲਾਵਾ ਮਿਡਵੈਸਟ ਪੰਜਾਬੀ ਐਸੋਸੀਏਸ਼ਨ ਵੱਲੋਂ ਸਾਲ 2019 ਵਿਚ ਕੈਂਸਰ ਪੀੜਤ ਬੱਚਿਆਂ ਦੇ ਇਲਾਜ ਲਈ ਇੱਕ ਫੰਡ ਰੇਜ਼ ਵੀ ਕੀਤਾ ਗਿਆ ਸੀ, ਜਿਸ ਵਿਚ ਗੁਰਮੀਤ ਸਿੰਘ ਧਲਵਾਨ ਵੱਲੋਂ 5000 ਡਾਲਰ ਦਾ ਦਾਨ ਵੀ ਕੀਤਾ ਗਿਆ ਸੀ। ਇਹ ਦਾਨ ਹੋਪ ਬੀ ਲਿਟ ਦੇ ਨਾਮ ਹੇਠ ਚੱਲ ਰਹੀ ਸੰਸਥਾ ਨੂੰ ਜੋ ਕਿ ਅੰਡਰ ਬੇਅ ਫੀਲਡ ਫਾਊਂਡੇਸ਼ਨ ਇੰਕ ਦੇ ਅਧੀਨ ਹੈ ਅਤੇ ਅਮਰੀਕਾ ਦੇ ਸ਼ਹਿਰ ਸੈਨ ਡਿਆਗੋ ਵਿਖੇ ਸਥਿਤ ਦੇ ਨਾਮ ਹੇਠ ਦਿੱਤਾ ਗਿਆ ਸੀ। ਸ੍ਰ. ਗੁਰਮੀਤ ਸਿੰਘ ਧਲਵਾਨ ਵੱਲੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਵਿਚ ਵੀ ਆਪਣਾ ਯੋਗਦਾਨ ਬਾਖੂਬੀ ਪਾਇਆ ਹੈ, ਉਨ੍ਹਾਂ ਵੱਲੋਂ ਅਦਭੁੱਤ ਮੀਡੀਆ ਨਾਮ ਦਾ ਇੱਕ ਗਰੁੱਪ ਖੜ੍ਹਾ ਕੀਤਾ ਗਿਆ ਹੈ, ਜਿਸ ਦੇ ਨਾਮ ਹੇਠ ਉਹ ਅੰਗ੍ਰੇਜ਼ੀ ਅਤੇ ਪੰਜਾਬੀ ਦੇ ਅਖ਼ਬਾਰ ਪ੍ਰਕਾਸ਼ਿਤ ਕਰਦੇ ਹਨ ਅਤੇ ਸਮਾਜ ਅਤੇ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਰਦੇ ਰਹਿੰਦੇ ਹਨ। ਜੇਕਰ ਸਮਾਜਿਕ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਮੀਤ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਇੱਕ ਹੋਰ ਸੰਸਥਾ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਨਾਮ ਦਿੱਲੀ ਲਬਾਣਾ ਸਭਾ ਰੱਖਿਆ ਗਿਆ ਹੈ, ਜੋ ਕਿ ਭਾਰਤ ਦੇ ਵੱਖ ਵੱਖ ਕੋਨਿਆ ਵਿਚ ਵਸੇ ਲਬਾਣਾ ਭਾਈਚਾਰੇ ਦੇ ਲੋਕਾਂ ਨੂੰ ਇੱਕ ਲੜੀ ਵਿਚ ਪਰੋ ਕੇ ਰੱਖੇਗੀ। ਇਸੇ ਲੜੀ ਤਹਿਤ ਦੀ ਸ਼ੁਰੂਆਤ ਕਰਦਿਆਂ ਦਿੱਲੀ ਵਿਖੇ 16 ਕਲੋਨੀਆਂ ਦੇ ਮੁਖੀਆਂ ਨੂੰ ਇੱਕਠਾ ਕਰਕੇ ਇੱਕ ਮਹਾਂਸਭਾ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਇੱਕ ਝੰਡੇ ਦੇ ਹੇਠਾਂ ਕੰਮ ਕਰੇਗੀ। ਉਨ੍ਹਾਂ ਵੱਲੋਂ ਆਪਣੀ ਅਗਾਮੀ ਯੋਜਨਾਂ ਦਾ ਐਲਾਨ ਕਰਦਿਆਂ ਕਿਹਾ ਕਿ ਗਿਆ ਆਉਣ ਵਾਲੇ ਸਮੇਂ ਵਿਚ ਸੰਸਥਾ ਦੇ ਮੁਖੀਆਂ ਨੂੰ ਨਾਲ ਲੈ ਕੇ ਇੱਕ ਰਾਜਨੀਤਿਕ ਸੰਗਠਨ ਦਾ ਵੀ ਐਲਾਨ ਕਰਨਗੇ ਤਾਂ ਜੋ ਸਮਾਜ ਵਿਚ ਫੈਲੇ ਗੰਦ ਨੂੰ ਖ਼ਤਮ ਕੀਤਾ ਜਾ ਸਕੇ।
ਗਗਨਦੀਪ ਸਿੰਘ
+91 9592398822