Sports

ਮਿੱਠੀਆਂ ਯਾਦਾਂ ਛੱਡਦਾ ਯੂਰਪੀ ਕਬੱਡੀ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਇਟਲੀ ਦੀ ਧਰਤੀ ‘ਤੇ ਹੋਇਆ ਸਮਾਪਤ

ਇਟਲੀ ਦੇ ਜ਼ਿਲ੍ਹਾਂ ਬਰੇਸ਼ੀਆ ਦੇ ਪਾਸੀਆਨੋ ਵਿਖੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੁਆਰਾ ਯੂਰਪੀ ਕਬੱਡੀ ਚੈਂਪੀਅਨਸ਼ਿਪ ਕਰਵਾਇਆ ਗਿਆ। ਕੋਨੀ ਦੇ ਅਧੀਨ ਅਤੇ ਵਰਲਡ ਕਬੱਡੀ ਅਤੇ ਯੌਰਪ ਕਬੱਡੀ ਦੇ ਪ੍ਰਧਾਨ ਅਸ਼ੋਕ ਦਾਸ ਅਤੇ ਇਟਾਲੀਅਨ ਕਬੱਡੀ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ (ਸਨੇਰ) ਦੀ ਅਗਵਾਈ ਹੇਠ 2 ਰੋਜ਼ਾ ਚੱਲੇ ਇਸ ਟੂਰਨਾਂਮੈਂਟ ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਕਬੱਡੀ ਚੈਂਪੀਅਨਸ਼ਿਪ ਵਿੱਚ ਨੈਸ਼ਨਲ ਸਟਾਈਲ (ਲੜਕੇ ਅਤੇ ਲੜਕੀਆਂ), ਸਰਕਲ ਸਟਾਈਲ ਦੇ ਮੈਚਾਂ ਤੋਂ ਇਲਾਵਾ ਅੰਡਰ 20 ਅਤੇ 40 ਸਾਲਾਂ ਤੋਂ ਉੱਪਰ ਦੇ ਸਰਕਲ ਸਟਾਈਲ ਸ਼ੋਅ ਮੈਚ ਕਰਵਾਏ ਗਏ।

ਜੇਤੂਆਂ ਟੀਮਾਂ ਨੂੰ ਟਰਾਫ਼ੀਆਂ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਕਬੱਡੀ ਚੈਪੀਅਨਸ਼ਿਪ ਵਿੱਚ ਬੱਚਿਆਂ ਦੀਆ ਦੌੜਾਂ ਅਤੇ ਢੰਡ ਬੈਠਕਾਂ ਵੀ ਕਰਵਾਈਆ ਗਈਆ। ਜਿਨ੍ਹਾਂ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਦੁਆਰਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਯੂਰਪੀ ਕਬੱਡੀ ਚੈਪੀਅਨਸ਼ਿਪ ਵਿੱਚ ਕਬੱਡੀ ਦੇ ਮੁਕਾਬਲੇ ਦੇਖਣ ਨੂੰ ਮਿਲੇ।ਫਾਈਨਲ ਮੁਕਾਬਲਿਆਂ ਵਿੱਚ ਸਰਕਲ ਸਟਾਈਲ (ਲੜਕੇ) ਦੇ ਮੁਕਾਬਲਿਆ ਵਿੱਚ ਹਾਲੈਂਡ ਦੀ ਟੀਮ ਨੇ ਇਟਲੀ ਦੀ ਟੀਮ ਨੂੰ ਹਰਾਇਆ। ਪਹਿਲੇ ਸਥਾਨ ਤੇ ਰਹੀ ਟੀਮ ਨੂੰ ਜੈਲਦਾਰ ਸੁਰਿੰਦਰ ਸਿੰਘ ਵੱਲੋਂ 3100 ਯੂਰੋ ਅਤੇ ਦੂਸਰੇ ਸਥਾਨ ਤੇ ਰਹੀ ਟੀਮ ਵੱਲੋਂ ਪਰਮਪਾਲ ਸਿੰਘ ਜਟਾਣਾ ਵੱਲੋਂ 2100 ਯੂਰੋ ਨਗਦ ਰਾਸ਼ੀ ਭੇਂਟ ਕੀਤੀ ਗਈ। ਨੈਸ਼ਨਲ ਸਟਾਈਲ (ਲੜਕੀਆਂ) ਵਿੱਚ ਪੋਲੈਂਡ ਦੀ ਟੀਮ ਨੇ ਇਟਲੀ ਦੀ ਟੀਮ ਨੂੰ ਮਾਤ ਦਿੱਤੀ। ਜਿਸ ਵਿੱਚ ਪਹਿਲੇ ਸਥਾਨ ਤੇ ਰਹੀ ਟੀਮ ਨੂੰ ਲੱਖੀ ਨਾਗਰਾ ਵੱਲੋਂ 1100 ਯੂਰੋ ਅਤੇ ਦੂਸਰੇ ਸਥਾਨ ਤੇ ਰਹੀ ਟੀਮ ਨੂੰ ਸਤਨਾਮ ਸਿੰਘ ਅਤੇ ਪਰਮਜੀਤ ਸਿੰਘ ਢਿੱਲੋਂ ਵੱਲੋਂ 700 ਯੂਰੋ ਨਗਦ ਰਾਸ਼ੀ ਭੇਂਟ ਕੀਤੀ ਗਈ ਅਤੇ ਨੈਸ਼ਨਲ ਸਟਾਈਲ (ਲੜਕੇ) ਵਿੱਚ ਇੰਗਲੈਂਡ ਨੇ ਪੋਲੈਂਡ ਦੀ ਟੀਮ ਨੂੰ ਹਰਾਇਆ। ਜਿਸ ਵਿੱਚ ਪਹਿਲੇ ਸਥਾਨ ਤੇ ਰਹੀ ਟੀਮ ਨੂੰ ਮਾਸਟਰ ਬਿੰਦਰਜੀਤ ਸਿੰਘ ਵੱਲੋਂ 3100 ਯੂਰੋ ਅਤੇ ਦੂਸਰੇ ਸਥਾਨ ਤੇ ਰਹੀ ਟੀਮ ਨੂੰ ਅਨਿਲ ਸ਼ਰਮਾ, ਮਨਜੀਤ ਸਿੰਘ (ਮਨਜੀਤ ਪੈਂਤੇਤੇ) ਅਤੇ ਸੰਜੀਵ ਕੁਮਾਰ ਵੱਲੋਂ 2100 ਯੂਰੋ ਨਗਦ ਰਾਸ਼ੀ ਭੇਂਟ ਕੀਤੀ ਗਈ।

40 ਸਾਲਾਂ ਤੋਂ ਉੱਪਰ ਦੇ ਕਰਵਾਏ ਕਬੱਡੀ ਸ਼ੋਅ ਮੈਚ ਵਿੱਚ ਪਹਿਲੇ ਸਥਾਨ ਤੇ ਆਈ ਟੀਮ ਨੂੰ ਚੌਧਰੀ ਸਫਦਰ ਮੈਖਨ ਦੁਆਰਾ 700 ਯੂਰੋ ਅਤੇ ਦੂਸਰੇ ਸਥਾਨ ਤੇ ਆਈ ਟੀਮ ਨੂੰ ਮੁਹੰਮਦ ਰਿਆਜ਼ ਵੱਲੋਂ 500 ਯੂਰੋ ਦਿੱਤੇ ਗਏ। ਇਸੇ ਤਰਾਂ ਅੰਡਰ 21 ਸਰਕਲ ਕਬੱਡੀ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਰਹੀ ਟੀਮ ਨੂੰ ਕੁਲਵਿੰਦਰ ਧਾਲੀਵਾਲ ਵੱਲੋਂ 700 ਯੂਰੋ ਅਤੇ ਰਾਮੂ ਰਾਏਕੋਟੀ ਵੱਲੋਂ 500 ਯੂਰੋ ਨਗਦ ਇਨਾਮ ਵਜੋਂ ਦਿੱਤੇ ਗਏ। 9 ਸਾਲਾਂ ਪ੍ਰਭਏਕ ਸਿੰਘ ਵੱਲੋਂ ਰੱਸੀ ਦੀ ਮੱਦਦ ਨਾਲ 60 ਕਿੱਲੋ ਸੁਹਾਗਾ ਖਿੱਚ ਕੇ ਦਰਸ਼ਕਾਂ ਨੂੰ ਦੰਦਾਂ ਥੱਲੇ ਉਗਲਾਂ ਦਬਾਉਣ ਨੂੰ ਮਜਬੂਰ ਕਰ ਦਿੱਤਾ।

ਇਸ ਚੈਪੀਅਨਸ਼ਿਪ ਵਿੱਚ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪ੍ਰੋਫੈਸਰ ਅਮਰੀਕ ਸਿੰਘ ਅਤੇ ਸ. ਮੱਖਣ ਸਿੰਘ ਨੇ ਪਹੁੰਚ ਕੇ ਰੈਫ਼ਰੀ ਦੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਖਿਡਾਰੀਆਂ ਨੂੰ ਫਰੂਟ,ਪਾਣੀ ਅਤੇ ਜੂਸ ਦੀ ਸੇਵਾ ਪੰਜਾਬੀ ਲੋਕ ਧਾਰਾ ਦੇ ਸੁਖਚੈਨ ਸਿੰਘ ਮਾਨ ਦੁਆਰਾ ਕੀਤੀ ਗਈ। ਇਨ੍ਹਾਂ ਮੈਚਾਂ ਵਿੱਚ ਬੂਟਾ ਉਮਰੀਆਣਾ, ਬੱਬੂ ਜਲੰਧਰੀਆਂ ਅਤੇ ਅਮਨ ਦੁਆਰਾ ਕੁਮੈਂਟਰੀ ਕੀਤੀ ਗਈ। ਪ੍ਰਸਿੱਧ ਐਂਕਰ ਮਨਦੀਪ ਸੈਣੀ ਦੁਆਰਾ ਦੁਆਰਾ ਮੰਚ ਦਾ ਸੰਚਾਲਨ ਕੀਤਾ ਗਿਆ। ਜਸਵਿੰਦਰ ਸਿੰਘ ਲਾਟੀ ਦੁਆਰਾ ਕਲਤੂਰਾ ਸਿੱਖ ਦੇ ਸਹਿਯੋਗ ਨਾਲ ਮੈਚਾਂ ਦਾ ਸਿੱਧਾ ਪ੍ਰਸਾਰਣ ਕਰਵਾਇਆ ਗਿਆ।

ਟੂਰਨਾਮੈਂਟ ਵਿੱਚ ਵਿਸ਼ੇਸ ਗੱਲ ਇਹ ਰਹੀ ਕਿ ਲੜਕੀਆਂ ਦੀ ਕਬੱਡੀ ਮੌਕੇ ਔਰਤਾਂ ਵੱਲੋਂ ਅਸ਼ੀਰਵਾਦ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚਿਆਂ ਨੇ ਮੈਚਾਂ ਦਾ ਆਨੰਦ ਮਾਣਿਆ। ਇਸ ਮੌਕੇ ਸੁਖਮੰਦਰ ਸਿੰਘ ਜੌਹਲ ਨੇ ਆਏ ਹੋਏ ਸਾਰੇ ਦਰਸ਼ਕਾਂ, ਗੁਰੂ ਘਰਾਂ ਦੇ ਪ੍ਰਬੰਧਕਾਂ, ਖੇਡ ਕਲੱਬਾਂ, ਸਮਾਜ ਸੇਵੀ ਸੰਸਥਾਵਾਂ, ਪ੍ਰਮੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕੀਤਾ ਅਤੇ ਕੁਛ ਰਹਿ ਗਈਆਂ ਤਰੁੱਟੀਆਂ ਨੂੰ ਅਗਲੀ ਵਾਰ ਦੂਰ ਕਰਨ ਦਾ ਭਰੋਸਾ ਵੀ ਦਿਵਾਇਆ।

Related posts

Celebrate the Year of the Snake with Vaughan!

Gagan Oberoi

Decisive mandate for BJP in Delhi a sentimental positive for Indian stock market

Gagan Oberoi

SSENSE Seeks Bankruptcy Protection Amid US Tariffs and Liquidity Crisis

Gagan Oberoi

Leave a Comment