International

ਮਿਆਂਮਾਰ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਮਾਮਲੇ ‘ਚ ਦੋਸ਼ੀ ਆਂਗ ਸਾਨ ਸੂ ਕੀ ਨੂੰ ਸੁਣਾਈ ਪੰਜ ਸਾਲ ਦੀ ਸਜ਼ਾ

ਮਿਆਂਮਾਰ ਦੀ ਇੱਕ ਅਦਾਲਤ ਨੇ ਆਂਗ ਸਾਨ ਸੂ ਕੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ‘ਚ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ‘ਚ ਆਂਗ ਸਾਨ ਸੂ ਕੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਉਸ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਉਸ ਦੇ ਮੁਕੱਦਮੇ ਦੀ ਜਾਣਕਾਰੀ ਵਾਲੇ ਇੱਕ ਸੂਤਰ ਨੇ ਦੱਸਿਆ ਕਿ ਆਂਗ ਸਾਨ ਸੂ ਕੀ ਨੂੰ ਫਰਵਰੀ 2021 ‘ਚ ਫੌਜ ਨੇ ਗ੍ਰਿਫਤਾਰ ਕੀਤਾ ਸੀ। ਉਸ ‘ਤੇ ਦੋਸ਼ ਲੱਗੇ ਸਨ ਕਿ ਉਸ ਨੇ ਦੇਸ਼ ‘ਚ ਹੋਈਆਂ ਚੋਣਾਂ ‘ਚ ਭਾਰੀ ਗੜਬੜ ਕਰ ਕੇ ਜਿੱਤ ਹਾਸਲ ਕੀਤੀ ਸੀ।

ਦਰਅਸਲ, 76 ਸਾਲਾ ਆਂਗ ਸਾਨ ਸੂ ਕੀ ‘ਤੇ ਕਈ ਮਾਮਲੇ ਚੱਲ ਰਹੇ ਹਨ। ਨਜ਼ਰਬੰਦੀ ਦੌਰਾਨ ਆਂਗ ਸਾਨ ਸੂ ਕੀ ‘ਤੇ ਕਈ ਦੋਸ਼ ਲਾਏ ਗਏ ਸਨ। ਜਿਸ ‘ਚ ਉਨ੍ਹਾਂ ਦੀ ਪਾਰਟੀ ਵੱਲੋਂ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਭੇਜੇ ਗਏ ਪੱਤਰ ‘ਚ ਫੌਜੀ ਸਰਕਾਰ ਨੂੰ ਮਾਨਤਾ ਨਾ ਦੇਣ ਲਈ ਦਬਾਅ ਬਣਾਉਣ ਦਾ ਦੋਸ਼ ਲਾਇਆ ਗਿਆ ਸੀ।

ਆਂਗ ਸਾਨ ਸੂ ਕੀ ਨੂੰ ਜਨਵਰੀ 2022 ‘ਚ ਵਾਕੀ-ਟਾਕੀਜ਼ ਨੂੰ ਗੈਰ-ਕਾਨੂੰਨੀ ਤੌਰ ‘ਤੇ ਦਰਾਮਦ ਕਰਨ ਤੇ ਰੱਖਣ ਤੇ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕਰਨ ਲਈ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ, ਆਂਗ ਸਾਨ ਸੂ ਕੀ ‘ਤੇ ਯੰਗੋਨ ਦੇ ਸਾਬਕਾ ਮੁੱਖ ਮੰਤਰੀ ਫਿਓ ਮਿਨ ਥੀਨ ਤੋਂ 11.4 ਕਿਲੋ ਸੋਨਾ ਅਤੇ ਕੁੱਲ $600,000 ਨਕਦ ਭੁਗਤਾਨ ਸਵੀਕਾਰ ਕਰਨ ਦਾ ਦੋਸ਼ ਹੈ। ਜਿਸ ‘ਚ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ। ਫਿਲਹਾਲ ਆਂਗ ਸਾਨ ਸੂ ਕੀ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਘੱਟੋ-ਘੱਟ 10 ਹੋਰ ਮਾਮਲੇ ਪੈਂਡਿੰਗ ਹਨ, ਜਿਨ੍ਹਾਂ ‘ਚੋਂ ਹਰੇਕ ਨੂੰ ਵੱਧ ਤੋਂ ਵੱਧ 15 ਸਾਲ ਦੀ ਸਜ਼ਾ ਹੋ ਸਕਦੀ ਹੈ।ਦੱਸ ਦਈਏ ਕਿ ਮਿਆਂਮਾਰ ‘ਚ ਬੇਦਖਲ ਨੇਤਾ ਆਂਗ ਸਾਨ ਸੂ ਕੀ ਦੇ ਖਿਲਾਫ਼ ਚੋਣ ਧੋਖਾਧੜੀ ਮਾਮਲੇ ‘ਚ ਸੁਣਵਾਈ 14 ਫਰਵਰੀ ਤੋਂ ਸ਼ੁਰੂ ਹੋਵੇਗੀ। ਇੱਕ ਫੌਜੀ ਤਖਤਾਪਲਟ ਤੋਂ ਬਾਅਦ, ਫਰਵਰੀ 2021 ਵਿੱਚ, ਫੌਜ ਨੇ ਆਂਗ ਸਾਨ ਸੂ ਕੀ ਨੂੰ ਦੇਸ਼ ਦੀਆਂ ਚੋਣਾਂ ‘ਚ ਧਾਂਦਲੀ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ। ਉਸ ਨੂੰ ਕਈ ਮਾਮਲਿਆਂ ‘ਚ ਸਜ਼ਾ ਹੋਈ ਹੈ। ਇਸ ਦੇ ਨਾਲ ਹੀ ਮਿਆਂਮਾਰ ‘ਚ ਤਾਨਾਸ਼ਾਹੀ ਦਾ ਵਿਰੋਧ ਕਰਨ ‘ਤੇ 1500 ਨਾਗਰਿਕ ਮਾਰੇ ਜਾ ਚੁੱਕੇ ਹਨ। ਆਂਗ ਸਾਨ ਸੂ ਕੀ ‘ਤੇ ਅਜੇ ਵੀ ਦਰਜਨਾਂ ਮਾਮਲੇ ਪੈਂਡਿੰਗ ਹਨ ਅਤੇ ਜੇਕਰ ਦੋਸ਼ ਸਿੱਧ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਸੌ ਸਾਲ ਤੋਂ ਵੱਧ ਦੀ ਕੈਦ ਕੱਟਣੀ ਪਵੇਗੀ।

Related posts

Instagram, Snapchat may be used to facilitate sexual assault in kids: Research

Gagan Oberoi

Eid al-Fitr 2025: A Joyous Celebration to Mark the End of Ramadan

Gagan Oberoi

ਮੈਂ ਟਰੰਪ ਨਾਮ ਦੇ ਵਿਅਕਤੀ ਨੂੰ ਵੋਟ ਪਾਈ ਹੈ : ਡੋਨਾਲਡ ਟਰੰਪ

Gagan Oberoi

Leave a Comment