Canada

ਮਾਸਕ ਪਾਉਣ ਤੋਂ ਇਨਕਾਰ ਕਰ ਦਿੰਦੇ ਹਨ ਕਈ ਯਾਤਰੀ : ਏਅਰ ਕੈਨੇਡਾ

ਓਟਵਾ : ਕੈਨੇਡਾ ਦੀ ਸੱਭ ਤੋਂ ਵੱਡੀ ਏਅਰਲਾਈਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੇ ਯਾਤਰੀਆਂ ਨਾਲ ਵੀ ਨਜਿੱਠਣਾ ਪੈਂਦਾ ਹੈ ਜਿਹੜੇ ਫੇਸ ਮਾਸਕ ਪਾਉਣ ਤੋਂ ਇਨਕਾਰ ਕਰ ਦਿੰਦੇ ਹਨ।

ਏਅਰ ਕੈਨੇਡਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮਾਮਲੇ ਭਾਂਵੇਂ ਬਹੁਤ ਘੱਟ ਹੁੰਦੇ ਹਨ ਪਰ ਉਨ੍ਹਾਂ ਦਾ ਇਸ ਤਰ੍ਹਾਂ ਦੇ ਯਾਤਰੀਆਂ ਨਾਲ ਵਾਹ ਜ਼ਰੂਰ ਪੈਂਦਾ ਹੈ ਤੇ ਫਿਰ ਉਨ੍ਹਾਂ ਉੱਤੇ ਪਾਬੰਦੀਆਂ ਲਾਈਆਂ ਜਾਂਦੀਆਂ ਹਨ। ਏਅਰਲਾਈਨ ਨੇ ਇਹ ਤਾਂ ਨਹੀਂ ਦੱਸਿਆ ਕਿ ਇਸ ਤਰ੍ਹਾਂ ਦੇ ਕਿੰਨੇ ਮਾਮਲਿਆਂ ਨਾਲ ਉਨ੍ਹਾਂ ਦਾ ਸਾਹਮਣਾ ਹੋਇਆ ਤੇ ਅਜਿਹੇ ਯਾਤਰੀਆਂ ਉੱਤੇ ਕਿਹੋ ਜਿਹੀਆਂ ਪਾਬੰਦੀਆਂ ਲਾਈਆਂ ਜਾਂਦੀਆਂ ਹਨ। ਪਰ ਏਅਰਲਾਈਨ ਨੇ ਆਖਿਆ ਕਿ ਉਹ ਅਜਿਹੇ ਯਾਤਰੀਆਂ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੀ ਪਹੁੰਚ ਅਪਣਾਉਂਦੇ ਹਨ ਤੇ ਕਈਆਂ ਉੱਤੇ ਤਾਂ ਟਰੈਵਲ ਬੈਨ ਵੀ ਲਾਇਆ ਜਾਂਦਾ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਕਾਨੂੰਨ ਮੁਤਾਬਕ ਹੀ ਕੈਨੇਡੀਅਨ ਹਵਾਈ ਜਹਾਜ਼ ਵਿੱਚ ਸਫਰ ਕਰਨ ਵਾਲੇ ਨੂੰ ਮੂੰਹ ਢਕਣਾ ਪੈਂਦਾ ਹੈ। ਏਅਰ ਕੈਨੇਡਾ ਨੇ ਆਖਿਆ ਕਿ ਵੈਸੇ ਉਨ੍ਹਾਂ ਦੇ ਕਸਟਮਰਜ਼ ਇਸ ਨਿਯਮ ਦਾ ਸਨਮਾਨ ਕਰਦੇ ਹਨ ਤੇ ਮੂੰਹ ਢਕਣ ਦੀ ਅਹਿਮੀਅਤ ਜਾਣਦੇ ਹਨ। ਅਮਰੀਕਾ ਵਿੱਚ ਡੈਲਟਾ ਏਅਰਲਾਈਨਜ਼ ਨੇ ਦੱਸਿਆ ਕਿ ਮਾਸਕ ਪਾਉਣ ਤੋਂ ਇਨਕਾਰ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਵੱਲੋਂ 250 ਯਾਤਰੀਆਂ ਉੱਤੇ ਪਾਬੰਦੀ ਲਾ ਦਿੱਤੀ ਗਈ।

Related posts

ਸ਼ੀਅਰ ਨੇ ਪਾਰਟੀ ਫੰਡ ਵਿੱਚੋਂ ਹੀ ਸਕੂਲ ਦੀ ਫੀਸ, ਕੱਪੜਿਆਂ ਤੇ ਮਿਨੀਵੈਨ ਉੱਤੇ ਕੀਤਾ ਖਰਚਾ : ਆਡਿਟ ਰਿਪੋਰਟ

Gagan Oberoi

ਕੈਨੇਡਾ ‘ਚ ਕੋਰੋਨਾਵਾਇਰਸ ਕੇਸ ਜ਼ਿਆਦਾਤਰ ਅਮਰੀਕਾ ਨਾਲ ਹੀ ਜੁੜ੍ਹੇ ਹੋਏ ਹਨ : ਰਿਪੋਰਟ

Gagan Oberoi

ਤਿੰਨ ਮਹੀਨਿਆਂ ‘ਚ ਏਅਰ ਕੈਨੇਡਾ ਨੂੰ 1.05 ਬਿਲੀਅਨ ਡਾਲਰ ਦਾ ਘਾਟਾ ਪਿਆ

Gagan Oberoi

Leave a Comment