Canada

ਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰ

ਓਟਵਾ : ਸਰਕਾਰ ਨੇ ਆਖਿਰਕਾਰ ਇਹ ਸਵੀਕਾਰ ਕਰ ਹੀ ਲਿਆ ਹੈ ਕਿ ਇਸ ਮਹਾਮਾਰੀ ਤੋਂ ਪਹਿਲਾਂ ਉਨ੍ਹਾਂ ਕੋਲ ਲੋੜੀਂਦਾ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ), ਜਿਵੇਂ ਕਿ ਮਾਸਕਸ ਆਦਿ, ਨਹੀਂ ਸਨ। ਇਸੇ ਲਈ ਸਰਕਾਰ ਨੇ ਹੁਣ ਤੇਜੀ ਨਾਲ ਇਹ ਸਾਜ਼ੋ ਸਮਾਨ ਖਰੀਦਣ ਦਾ ਫੈਸਲਾ ਕੀਤਾ ਹੈ।
ਇਹ ਵੀ ਸਾਰੇ ਜਾਣਦੇ ਹਨ ਕਿ ਦੁਨੀਆ ਭਰ ਵਿੱਚ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ) ਦਾ ਵੱਡਾ ਹਿੱਸਾ ਚੀਨ ਵੱਲੋਂ ਤਿਆਰ ਕੀਤਾ ਜਾਂਦਾ ਹੈ। ਕੋਵਿਡ-19 ਆਊਟਬ੍ਰੇਕ ਦੌਰਾਨ ਫੈਕਟਰੀਆਂ ਨੂੰ ਬੰਦ ਕੀਤੇ ਜਾਣ ਦੇ ਫੈਸਲੇ ਕਾਰਨ ਜਿੱਥੇ ਸਪਲਾਈ ਘੱਟ ਗਈ ਉਥੇ ਹੀ ਮੰਗ ਨੇ ਜ਼ੋਰ ਫੜ੍ਹ ਲਿਆ। ਨਤੀਜੇ ਵਜੋਂ ਫਰੰਟ ਲਾਈਨ ਵਰਕਰਜ਼ ਨੂੰ ਕੋਵਿਡ-19 ਮਰੀਜ਼ਾਂ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਵੀ ਆਪਣੇ ਮਾਸਕਸ ਵਰਗੀਆਂ ਚੀਜ਼ਾਂ ਨੂੰ ਸਹੇਜ ਕੇ ਰੱਖਣ ਤੇ ਉਨ੍ਹਾਂ ਨੂੰ ਹੀ ਮੁੜ ਵਰਤੋਂ ਵਿੱਚ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ।
ਇਸੇ ਦੌਰਾਨ ਕੈਨੇਡਾ ਵੱਲੋਂ ਮਾਸਕਸ ਤੇ ਹੋਰ ਪੀਪੀਈ ਤੇਜ਼ੀ ਨਾਲ ਵਿਸ਼ਵਵਿਆਪੀ ਮਾਰਕਿਟ ਵਿੱਚੋਂ ਖਰੀਦਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਘਰੇਲੂ ਉਤਪਾਦਨ ਵਿਚ ਵੀ ਤੇਜੀ ਲਿਆਂਦੀ ਜਾਵੇਗੀ। ਇਸ ਦੌਰਾਨ ਸਿਹਤ ਮੰਤਰੀ ਪੈਟੀ ਹਾਜਦੂ ਨੇ ਵੀਰਵਾਰ ਨੂੰ ਆਖਿਆ ਕਿ ਸਰਕਾਰ ਵਲੋਂ ਇਸ ਹਫਤੇ ਵਿਚ ਹੀ 10 ਮਿਲੀਅਨ ਮਾਸਕਸ ਦੀ ਬਚਤ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਬੀਤੀ ਰਾਤ 1.1 ਮਿਲੀਅਨ ਮਾਸਕਸ ਹੈਮਿਲਟਨ ਭੇਜੇ ਗਏ, 500,000 ਚੀਨ ਦੀ ਜੈਕ ਮਾ ਫਾਊਂਡੇਸਨ ਵਲੋਂ ਡੋਨੇਟ ਕੀਤੇ ਗਏ ਤੇ ਉਨ੍ਹਾਂ ਕੋਲ ਸਰਕਾਰ ਵਲੋਂ ਜੋੜੇ ਗਈ 700,000 ਮਾਸਕਸ ਵੀ ਪਏ ਹਨ।
ਇਸ ਤੋਂ ਇਲਾਵਾ ਹਾਜਦੂ ਨੇ ਦਸਿਆ ਕਿ ਕੈਨੇਡਾ 174 ਵੈਂਟੀਲੇਟਰਜ ਬਾਹਰੋਂ ਮੰਗਵਾਉਣ ਦੀ ਪ੍ਰਕਿਰਿਆ ਵਿਚ ਹੈ। ਇਹ ਵੀ ਪਤਾ ਚਲਿਆ ਹੈ ਕਿ ਸਰਕਾਰ ਵਲੋਂ ਕੈਨੇਡਾ ਤੇ ਦੁਨੀਆ ਭਰ ਦੀਆਂ ਕੰਪਨੀਆਂ ਤੋਂ 1570 ਵੈਂਟੀਲੇਟਰਜ ਮੰਗਵਾਏ ਜਾ ਰਹੇ ਹਨ, ਇਨ੍ਹਾਂ ਲਈ ਆਰਡਰ ਦਿਤੇ ਜਾ ਚੁਕੇ ਹਨ। ਲੋੜ ਪੈਣ ਉਤੇ 4000 ਹੋਰ ਮੰਗਵਾਏ ਜਾ ਸਕਦੇ ਹਨ। ਭਾਵੇਂ ਕਿ ਕੈਨੇਡਾ 260,000 ਟੈਸਟਸ ਕਰ ਚੁਕਿਆ ਹੈ ਪਰ ਕੋਵਿਡ-19 ਲਈ ਚੀਫ ਪਬਲਿਕ ਹੈਲਥ ਅਧਿਕਾਰੀ ਡਾ. ਥੈਰੇਸਾ ਟੈਮ ਨੇ ਆਖਿਆ ਕਿ ਸਾਨੂੰ ਹੋਰ ਲੈਬ ਟੈਸਟਿੰਗ ਦੀ ਲੋੜ ਹੈ।

Related posts

Danielle Smith Advocates Diplomacy Amid Trump’s Tariff Threats

Gagan Oberoi

ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਨੇ ਸਰਹੱਦ ’ਤੇ ਸਖਤ ਕੀਤੇ ਨਿਯਮ

Gagan Oberoi

Rising Carjackings and Auto Theft Surge: How the GTA is Battling a Growing Crisis

Gagan Oberoi

Leave a Comment