Punjab

ਮਾਨਸਾ ‘ਚ ਗੈਂਗਸਟਰ ਬਿਸ਼ਨੋਈ ਦੀ ਜਾਨ ਨੂੰ ਖ਼ਤਰਾ, ਇਸ ਲਈ ਮੋਹਾਲੀ CIA ‘ਚ ਹੋ ਰਹੀ ਪੁੱਛਗਿੱਛ, ਪੁਲਿਸ ਛਾਉਣੀ ‘ਚ ਤਬਦੀਲ ਹੋਇਆ ਖਰੜ

ਪੰਜਾਬੀ ਗਾਇਕ ਮੂਸੇਵਾਲਾ ਹੱਤਿਆਕਾਂਡ ‘ਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਮਾਨਸਾ ਤੋਂ ਖਰੜ ਲੈ ਕੇ ਆਉਣ ਦਾ ਕਾਰਨ ਉਸ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੁਸੇਵਾਲਾ (Sidhu Moose Wala) ਦੇ ਕਤਲ ਕੇਸ ਦੇ ਮੁੱਖ ਸਾਜ਼ਿਸ਼ਕਾਰ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਪੁੱਛਗਿੱਛ ਲਈ ਸੀਆਈਏ ਖਰੜ (CIA Kharar) ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਦਿੱਲੀ ਤੋਂ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਅਦਾਲਤ ਵਿੱਚ ਬੀਤੀ ਰਾਤ ਪੇਸ਼ ਕੀਤਾ ਗਿਆ ਜਿਥੋਂ ਕਿ ਉਸ ਦਾ 7 ਦਿਨਾਂ ਰਿਮਾਂਡ ਲਿਆ ਤੇ ਅੱਜ ਸਵੇਰੇ ਲਗਪਗ 8:20 ਦੇ ਕਰੀਬ ਖਰੜ ਸਥਿਤ ਸੀਆਈਏ ਵਿਖੇ ਕਰੜੀ ਸੁਰੱਖਿਆ ‘ਚ ਲਿਆਂਦਾ ਗਿਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਤੋਂ ਇਲਾਵਾ ਦੋ ਹੋਰ ਗੈਂਗਸਟਰ ਵੀ ਬੀਤੇ ਦਿਨੀਂ ਇੱਥੇ ਲਿਆਂਦੇ ਗਏ ਹਨ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਹੋਰ ਗੈਂਗਸਟਰਾਂ ਤੋਂ ਕਰੜੀ ਪੁੱਛਗਿੱਛ ਕੀਤੀ ਜਾਵੇਗੀ। ਕਤਲ ਕੇਸ ਦੇ ਕਾਰਨ ਤੇ ਕਤਲ ਲਈ ਵਰਤੇ ਗਏ ਹਥਿਆਰਾਂ ਦੀ ਪ੍ਰਾਪਤੀ ਅਤੇ ਹੋਰ ਜੁੜੇ ਵਿਅਕਤੀਆਂ ਆਦਿ ਸਬੰਧੀ ਪਤਾ ਲਗਾਇਆ ਜਾਵੇਗਾ।ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ। ਕਤਲ ਮਾਮਲੇ ‘ਚ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ‘ਚ ਵਾਰ-ਵਾਰ ਲਾਰੈਂਸ ਬਿਸ਼ਨੋਈ ਦਾ ਨਾਂ ਆ ਰਿਹਾ ਹੈ ਜਿਸ ਕਾਰਨ ਮੰਗਲਵਾਰ ਨੂੰ ਪੰਜਾਬ ਪੁਲਿਸ ਵੱਲੋਂ ਦਿੱਲੀ ਵਿਖੇ ਪਟਿਆਲਾ ਹਾਊਸ ਅਦਾਲਤ ਤੋਂ ਟ੍ਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਗਈ ਸੀ। ਅਦਾਲਤ ਵਲੋਂ ਲਾਰੈਂਸ ਦੀ ਗ੍ਰਿਫ਼ਤਾਰੀ ਪਾਉਣ ਦੀ ਇਜਾਜ਼ਤ ਦਿੱਤੀ ਗਈ ਤੇ ਬਾਅਦ ਵਿਚ ਟ੍ਰਾਂਜ਼ਿਟ ਰਿਮਾਂਡ ਵੀ ਦੇ ਦਿੱਤਾ ਗਿਆ। ਇਸ ਬਾਅਦ ਹੀ ਮਾਨਸਾ ਲਿਆਂਦਾ ਗਿਆ ਸੀ। ਸਵੇਰੇ 4 ਵਜੇ ਹੀ ਮਾਨਸਾ ਅਦਾਲਤ ’ਚ ਪੇਸ਼ ਕੀਤੇ ਜਾਣ ਦੌਰਾਨ ਲਾਰੈਂਸ ਬਿਸ਼ਨੋਈ ਦਾ ਸੱਤ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ ਅਤੇ ਸੂਤਰਾਂ ਅਨੁਸਾਰ ਹੁਣ ਬਿਸ਼ਨੋਈ ਨੂੰ ਇੱਥੋਂ ਜਹਾਨ ਖੇਲਾ ਜਾਂ ਖਰੜ ਵਿਖੇ ਸਿੱਧੂ ਕਤਲ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਤੋਂ ਪੁੱਛਗਿਛ ਹੋ ਸਕਦੀ ਹੈ।

Related posts

ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਹੋਈ ਟ੍ਰਾਂਸਫਰ

Gagan Oberoi

ਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ 12 ਜੁਲਾਈ ਨੂੰ ਮੋਤੀ ਬਾਗ ਪੈਲੇਸ ਮੂਹਰੇ ਧਰਨਾ ਦੇਵੇਗਾ

Gagan Oberoi

South Korean ruling party urges Constitutional Court to make swift ruling on Yoon’s impeachment

Gagan Oberoi

Leave a Comment