Punjab

ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਸਣੇ 4 ਟਿਕਾਣਿਆਂ ‘ਤੇ ਇਨਕਮ ਟੈਕਸ ਦੀ ਰੇਡ ਜਾਰੀ, ਗੱਡੀਆਂ ਦੀ ਲਈ ਜਾ ਰਹੀ ਹੈ ਤਲਾਸ਼ੀ

ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ 4 ਠਿਕਾਣਿਆਂ ਉੱਤੇ ਹੋਈ ਇਨਕਮ ਟੈਕਸ ਟੀਮ ਦੀ ਵੱਡੀ ਰੇਡ ਹੋਈ ਹੈ । ਇਹਨਾਂ ਵਿਚੋਂ ਇਕ ਉਹਨਾਂ ਦੇ ਪੀਏ ਡਿਪਟੀ ਵੋਹਰਾ ਦੇ ਘਰ ਵੀ ਹੈ। ਬਟਾਲਾ ਅਤੇ ਇਕ ਚੰਡੀਗੜ੍ਹ ਦਫਤਰ ਵਿਖੇ ਅਤੇ 2 ਉਹਨਾਂ ਦੇ ਆਪਣੇ ਘਰ ਇਕ ਬਟਾਲਾ ਦੇ ਗਰੇਟਰ ਕੈਲਾਸ਼ ਵਿਖੇ ਅਤੇ ਦੂਸਰੇ ਉਹਨਾਂ ਦੇ ਬਟਾਲਾ ਦੇ ਨੇੜੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਟੀਮ ਜਾਂਚ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਨਿਕਲ ਕੇ ਸਾਮਣੇ ਆਈ ਕਿ ਜਿਹੜੇ ਗਾਇਕਾਂ ਨੇ ਕਿਸਾਨੀ ਅੰਦੋਲਨ ਦੌਰਾਨ ਯੋਗਦਾਨ ਦਿੱਤਾ ਸੀ, ਉਹਨਾਂ ਦੇ ਘਰਾਂ ਵਿੱਚ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ | ਇਸ ਟੀਮ ਨੇ ਸ੍ਰੀਨਗਰ ਜਲੰਧਰ ਲੁਧਿਆਣਾ ਤੋਂ ਇਨਕਮ ਟੈਕਸ ਦੀ ਟੀਮ ਨੇ ਸਾਂਝੇ ਤੌਰ ਤੇ ਸਵੇਰੇ 8 ਵਜੇ ਕਰੀਬ ਰਣਜੀਤ ਬਾਵਾ ਅਤੇ ਉਸਦੇ ਪੀਏ ਡਿਪਟੀ ਵੋਹਰਾ ਹੋਰਾਂ ਦੇ ਘਰ ਨੂੰ ਘੇਰਿਆ ਹੋਇਆ ਹੈ ਘਰ ਦੇ ਅੰਦਰ ਜਾ ਰਹੀ ਹੈ ਅਤੇ ਕਿਸੇ ਨੂੰ ਅੰਦਰ ਅਤੇ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ|

Related posts

Trudeau Hails Assad’s Fall as the End of Syria’s Oppression

Gagan Oberoi

ਅੰਮ੍ਰਿਤਸਰ ਵਿਚ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰ ਕੇ ਕਤਲ

Gagan Oberoi

Indian stock market opens flat, Nifty above 23,700

Gagan Oberoi

Leave a Comment