Entertainment

ਮਨੋਜ ਬਾਜਪਾਈ ਨੇ ਤੁੜਵਾਇਆ ਦਿਲਜੀਤ ਦੁਸਾਂਝ ਦਾ ਵਿਆਹ

ਮਨੋਜ ਬਾਜਪਾਈ ਅਤੇ ਦਿਲਜੀਤ ਦੁਸਾਂਝ ਦੀ ਫਿਲਮ ਸੂਰਜ ਪੇ ਮੰਗਲ ਭਾਰੀ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਵਿੱਚ, ਫਾਤਿਮਾ ਸਨਾ ਸ਼ੇਖ ਦੀ ਇੱਕ ਝਲਕ ਵੀ ਮਿਲੀ ਜਿਸ ਨੇ ਇੱਕ ਮਰਾਠੀ ਕੁੜੀ ਦੀ ਭੂਮਿਕਾ ਨਿਭਾਈ ਹੈ। ਇਹ ਇੱਕ ਕਾਮੇਡੀ-ਡਰਾਮਾ ਫਿਲਮ ਹੈ ਅਤੇ ਇਸ ਦੇ ਟ੍ਰੇਲਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਟ੍ਰੇਲਰ ਤੋਂ ਪਤਾ ਚੱਲਦਾ ਹੈ ਕਿ ਫਿਲਮ ਦੀ ਕਹਾਣੀ 90 ਦੇ ਦਹਾਕੇ ਵਿਚ ਸੈਟ ਕੀਤੀ ਗਈ ਹੈ। ਸੂਰਜ ਸਿੰਘ ਢਿੱਲੋਂ (ਦਿਲਜੀਤ ਦੁਸਾਂਝ) ਮੁੰਬਈ ਦਾ ਰਹਿਣ ਵਾਲਾ ਇੱਕ ਲੜਕਾ ਬਣਿਆ ਹੈ, ਜੋ ਵਿਆਹ ਲਈ ਇੱਕ ਲੜਕੀ ਨੂੰ ਵੇਖ ਰਿਹਾ ਹੈ। ਮਨੋਜ ਬਾਜਪਾਈ ਮਧੂ ਮੰਗਲ ਰਾਣੇ ਨਾਮ ਦੇ ਇੱਕ ਜਾਸੂਸ ਦੀ ਭੂਮਿਕਾ ਨਿਭਾ ਰਿਹਾ ਹੈ, ਜਿਸ ਕਾਰਨ ਸੂਰਜ ਢਿੱਲੋਂ ਦਾ ਵਿਆਹ ਟੁੱਟ ਜਾਂਦਾ ਹੈ। ਹੁਣ ਸੂਰਜ ਬਦਲੇ ਵਿਚ ਮੰਗਲ ਦੀ ਭੈਣ (ਫਾਤਿਮਾ ਸਨਾ ਸ਼ੇਖ) ਨੂੰ ਉਸਦੇ ਪਿਆਰ ਵਿਚ ਫਸਾ ਕੇ ਨਹਿਲੇ ‘ਤੇ ਦਹਿਲਾ ਦੇ ਮਾਰਦਾ ਹੈ।

Related posts

ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਆਇਆ ਨੰੰਨ੍ਹਾ ਮਹਿਮਾਨ, ਪਤਨੀ ਗਿੰਨੀ ਨੇ ਦਿੱਤਾ ਪੁੱਤਰ ਨੂੰ ਜਨਮ

Gagan Oberoi

ਫ਼ਿਲਮ ‘ਲਾਲ ਸਿੰਘ ਚੱਢਾ’ ਤੋਂ ਆਮਿਰ ਖ਼ਾਨ ਦਾ ਨਵਾਂ ਲੁਕ

gpsingh

ਵਪਾਰੀ ’ਤੇ ਗੋਲੀਬਾਰੀ ਮਾਮਲੇ ’ਚ ਲੋੜੀਂਦਾ ਮੁਲਜ਼ਮ ਕਾਬੂ

Gagan Oberoi

Leave a Comment