ਤਰਨ ਤਾਰਨ: ਪੰਜਾਬ ਵਿੱਚ ਰਾਤ 2.50 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਤਰਨ ਤਾਰਨ ਵਿੱਚ ਸੀ। ਭੂਚਾਲ ਦੀ ਰਿਐਕਟਰ ਪੈਮਾਨੇ ‘ਤੇ ਤੀਬਰਤਾ 3.1 ਮਾਪੀ ਗਈ। ਹਾਲਾਂਕਿ, ਜਾਨ–ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ। ਦੱਸ ਦਈਏ ਕਿ ਭੂਚਾਲ ਦਾ ਕੇਂਦਰ ਧਰਤੀ ਤੋਂ 11 ਕਿਲੋਮੀਟਰ ਹੇਠਾਂ ਸੀ।ਇਸ ਦੇ ਨਾਲ ਹੀ ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਪੰਜਾਬ ਲਈ ਔਰੇਂਜ਼ ਅਲਰਟ ਜਾਰੀ ਕੀਤਾ ਸੀ।
previous post