ਹੈਦਰਾਬਾਦ- : ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਜਲਦ ਹੀ ਭਾਰਤ ਵਿੱਚ ਵੀ 2 ਤੋਂ 18 ਸਾਲ ਉਮਰ ਵਰਗ ਲਈ ਵੀ ਕੋਰੋਨਾ ਦੀ ਸਵਦੇਸ਼ੀ ਵੈਕਸੀਨ ਤਿਆਰ ਹੋ ਜਾਵੇਗੀ। ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਦੀ ਸਬਜੈਕਟ ਐਕਸਪਰਟਸ ਕਮੇਟੀ ਨੇ 2 ਤੋਂ 18 ਸਾਲ ਉਮਰ ਵਰਗ ਲਈ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੇ ਦੂਜੇ ਤੇ ਤੀਜੇ ਟ੍ਰਾਇਲ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਟ੍ਰਾਇਲ ਏਮਜ਼ ਦਿੱਲੀ, ਏਮਜ਼ ਪਟਨਾ ਅਤੇ ਮੈਡਿਟ੍ਰਿਨਾ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਜ਼ ਨਾਗਪੁਰ ਵਿੱਚ 525 ਵਿਸ਼ਿਆਂ ’ਤੇ ਕੀਤਾ ਜਾਵੇਗਾ। ਸਬਜੈਕਟ ਐਕਸਪਰਟਸ ਕਮੇਟੀ ਨੇ ਹੈਦਰਾਬਾਦ ਵਿੱਚ ਭਾਰਤ ਬਾਇਓਟੈਕ ਦੇ ਪ੍ਰਸਤਾਵ ’ਤੇ ਵਿਚਾਰ ਕੀਤਾ।
ਸੂਤਰਾਂ ਮੁਤਾਬਕ ਐਕਸਪਰਟ ਕਮੇਟੀ ਨੇ ਕੰਪਨੀ ਨੂੰ ਤੀਜੇ ਫੇਜ ਦੇ ਟ੍ਰਾਇਲ ਲਈ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਕੋਲੋਂ ਆਗਿਆ ਲੈਣ ਤੋਂ ਪਹਿਲਾਂ ਡਾਟਾ ਐਂਡ ਸੇਫ਼ਟੀ ਮੌਨਿਟਰਿੰਗ ਬੋਰਡ (ਡੀਐਸਐਮਬੀ) ਨੂੰ ਦੂਜੇ ਫੇਜ ਦਾ ਸੁਰੱਖਿਆ ਡਾਟਾ ਮੁਹੱਈਆ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ 24 ਫਰਵੀ ਨੂੰ ਹੋਈ ਬੈਠਕ ਵਿੱਚ ਪ੍ਰਸਤਾਵ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਭਾਰਤ ਬਾਇਓਟੈਕ ਨੂੰ ਰਿਵਾਈਜ਼ਡ ਕਲੀਨੀਕਲ ਟ੍ਰਾਇਲ ਪ੍ਰੋਟੋਕਾਲ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।