ਸਾਨ ਫਰਾਂਸਿਸਕੋ, ਇੱਥੋਂ ਕਰੀਬ 30 ਕਿਲੋਮੀਟਰ ਦੂਰ ਫੇਸਬੁੱਕ ਦੇ ਹੈਡਕੁਆਰਟਰ ਮੈਨਲੋ ਪਾਰਕ ਵਿਖੇ ਪੰਜਾਬੀ ਭਾਈਚਾਰੇ ਦੇ ਕਿਸਾਨ ਦਰਦੀਆਂ ਨੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ।
ਭਾਰਤੀ ਮੂਲ ਦੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਵਿੱਚ ਪੈਦਾ ਹੋਏ ਰੋਹ ਦਾ ਮੁੱਖ ਕਾਰਨ ਇਹ ਸੀ ਕਿ ਫੇਸਬੁੱਕ ਦੇ ਮਾਰਕ ਜ਼ੁਕਰਬਰਗ ਵੱਲੋਂ ਬੀਤੇ ਦਿਨੀਂ ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ ਪਲੇਟਫਾਰਮ ਲਿਮਟਿਡ ‘ਚ 9.99 ਫੀਸਦੀ ਭਾਈਵਾਲੀ ਦਾ ਸਮਝੌਤਾ ਕੀਤਾ ਹੈ। ਕਿਸਾਨ ਦਰਦੀਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨਾਲ ਰਿਲਇੰਸ ਦੇ ਮੁਕੇਸ਼ ਅੰਬਾਨੀ ਦੀ ਨੇੜਤਾ ਹੋਣ ਕਾਰਨ ਮੁਕੇਸ਼ ਅੰਬਾਨੀ ਦੇ ਕਹਿਣ ਉੱਤੇ ਹੀ ਕਿਸਾਨੀ ਸੰਘਰਸ਼ ਨੂੰ ਪ੍ਰਭਾਵਿਤ ਕਰਨ ਲਈ ਫੇਸਬੁੱਕ ਗੁਪਤ ਕਾਰਵਾਈਆਂ ਕਰ ਰਹੀ ਹੈ। ਫੇਸਬੁੱਕ ਵੱਲੋਂ ਲਗਾਤਾਰ ਕਿਸਾਨ ਅੰਦੋਲਨ ਦੀਆਂ ਪੋਸਟਾਂ ਨੂੰ ਹਟਾਇਆ ਜਾ ਰਿਹਾ ਹੈ ਅਤੇ ਇਸ ਅੰਦੋਲਨ ਨੂੰ ਦਰਸਾਉਂਦੇ ਬਹੁਤ ਸਾਰੇ ਹੈਸ਼ਟੈਗ ਬੈਨ ਕੀਤੇ ਗਏ ਹਨ। ਵੱਡੀ ਗਿਣਤੀ ‘ਚ ਪਹੁੰਚੇ ਪ੍ਰਦਰਸ਼ਨਕਾਰੀਆਂ ਨੇ ਹੱਥਾਂ ‘ਚ ਬੈਨਕ ਫੜੇ ਹੋਏ ਸਨ, ਜਿਨ੍ਹਾਂ ‘ਤੇ ਲਿਖਿਆ ਸੀ ‘ਸਟੌਪ ਬਲੌਕ ਹੈਸ਼ਟੈਗ’ ਅਤੇ ‘ਸਟੈਂਡ ਵਿਦ ਫਾਰਮਰਸ’। ਸ਼ਾਇਦ ਇਹ ਪਹਿਲੀ ਵਾਰ ਸੀ ਕਿ ਪੰਜਾਬੀ ਭਾਈਚਾਰੇ ਵੱਲੋਂ ਸੋਸ਼ਲ ਮੀਡੀਆ ਦੇ ਇਸ ਸਭ ਤੋਂ ਵੱਡੇ ਨੈਟਵਰਕ ਦੇ ਸਾਹਮਣੇ ਆਜਿਹਾ ਕੋਈ ਰੋਸ ਪ੍ਰਦਰਸ਼ਨ ਕੀਤਾ ਗਿਆ ਹੋਵੇ।
previous post