Entertainment

ਭਾਰਤ ‘ਚ ਲਾਕਡਾਊਨ ਕਾਰਨ ਬਾਲੀਵੁੱਡ ਦੇ ਇਸ ਹੀਰੋ ਦਾ ਬੇਟਾ ਫਸਿਆ ਕੈਨੇਡਾ ‘ਚ

ਕੋਰੋਨਾਵਾਇਰਸ ਨਾਲ ਇਸ ਸਮੇਂ ਲੱਗਭਗਲ ਪੂਰੀ ਦੁਨੀਆ ਜੂਝ ਰਹੀ ਹੈ ਅਤੇ ਇਕ ਦੇਸ਼ ਦੂਸਰੇ ਦੇਸ਼ ਤੋਂ ਮਦਦ ਵੀ ਨਹੀ ਮੰਗ ਪਾ ਰਿਹਾ। ਜ਼ਿਆਦਾਤਰ ਦੇਸ਼ਾਂ ਨੇ ਆਪਣੇ ਬੌਡਰ ਸੀਲ ਕਰ ਦਿੱਤੇ ਹਨ ਜਿਸ ਕਾਰਨ ਕਈ ਲੋਕ ਆਪਣੇ ਦੇਸ਼ ਵਾਪਸ ਨਹੀਂ ਮੁੜ ਪਾ ਰਹੇ ਅਤੇ ਉਥੇ ਹੀ ਫਸ ਕੇ ਰਹਿ ਗਏ ਹਨ ਅਜਿਹਾ ਹੀ ਕੁੱਝ ਸਾਉਥ ਫਿਲਮਾਂ ਦੇ ਸੁਸਟਾਰ ਵਿਜੇ ਨਾਲ ਵਾਪਰਿਆ ਹੈ। ਵਿਜੇ ਦਾ ਬੇਟਾ ਸੰਜੈ ਇਸ ਵੇਲ਼ੇ ਕੈਨੇਡਾ ਵਿੱਚ ਫਸਿਆ ਹੋਇਆ ਹੈ। ਹਾਲਾਂਕਿ ਬਾਕਿ ਦੇਸ਼ਾਂ ਦੀ ਤਰ੍ਹਾਂ ਕਨੌਡਾ ਵਿਚ ਕੋਰੋਨਾ ਦਾ ਭੀਸ਼ਣ ਪ੍ਰਕੋਪ ਨਜ਼ਰ ਨਹੀਂ ਆਇਆ, ਪਰ ਫੇਰ ਵੀ ਵਿਜੈ ਇਸਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਕਿਉਕਿ ਉਨ੍ਹਾਂ ਦਾ ਬੇਟਾ ਉਨ੍ਹਾਂ ਦੇ ਨਾਲ ਨਹੀ ਹੈ। ਦੱਸ ਦੇਈਏ ਵਿਜੈ ਇਸ ਸਮੇਂ ਆਪਣੇ ਪਰਿਵਾਰ ਨਾਲ ਚੇਨਈ ਵਿਚ ਹਨ।ਦੱਸ ਦੇਈਏ ਕਿ ਵਿਜੇ ਦੇ ਬੇਟੇ ਸੰਜੇ ਨੇ ਕੁਝ ਛੋਟੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜਲਦੀ ਹੀ ਉਹ ਵੀ ਸਿਲਵਰ ਸਕ੍ਰੀਨ ਉੱਤੇ ਆਪਣੇ ਪਿਤਾ ਦੀ ਤਰ੍ਹਾਂ ਬੈਨਡ ਐਂਟਰੀ ਕਰਦੇ ਦਿਖਾਈ ਦੇਣਗੇ। ਇਸ ਦੌਰਾਨ, ਵਿਜੇ ਆਪਣੀ ਅਗਲੀ ਫਿਲਮ ਮਾਸਟਰ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ, ਹਾਲਾਂਕਿ, ਲਾਕਡਾਊਨ ਅਤੇ ਕੋਰੋਨਾ ਵਾਇਰਸ ਕਾਰਨ ਸਾਰੀਆਂ ਫਿਲਮਾਂ ਦੀ ਰਿਲੀਜ਼ ਅਟਕ ਗਈ ਹੈ। ਤੁਹਾਨੂੰ ਇਹ ਵੇਖਣਾ ਪਏਗਾ ਕਿ ਜਦੋਂ ਸਭ ਕੁੱਝ ਆਮ ਹੁੰਦਾ ਹੈ ਅਤੇ ਦਰਸ਼ਕ ਸਿਨੇਮਾਘਰਾਂ ਵਿਚ ਜਾ ਸਕਦੇ ਹਨ ਅਤੇ ਆਪਣੀ ਮਨਪਸੰਦ ਫਿਲਮ ਦੇਖ ਸਕਦੇ ਹਨ। ਜਾਣਕਾਰੀ ਲਈ ਦੱਸ ਦੇਈਏ ਕੋਰੋਨਾ ਕਾਰਨ ਪੂਰਾ ਦੇਸ਼ ਬੰਦ ਪਿਆ ਹੋਇਆ ਹੈ। ਲੋਕਾਂ ਦੇ ਕੰਮ ਕਾਰ ਬੰਦ ਪੈ ਗਏ ਹਨ। ਕੁੱਝ ਲੋਕ ਤਾਂ ਇਕ ਪੱਲ ਦੀ ਰੋਟੀ ਤੱਕ ਵੀ ਮੌਹਤਾਜ਼ ਹੋ ਚੁੱਕੇ ਹਨ। ਸਭ ਪਰਮਾਤਮਾ ਕੋਲੋ ਅਰਦਾਸ ਕਰ ਰਹੇ ਹਨ ਕਿ ਇਸ ਖਤਰਨਾਕ ਬਿਮਾਰੀ ਤੋਂ ਉਹ ਉਨ੍ਹਾਂ ਦੀ ਸੰਭਾਲ ਕਰੇ।

Related posts

Sidhu Moose Wala ਦਾ 11 ਜੂਨ ਨੂੰ ਸੀ ਜਨਮਦਿਨ, ਤੈਅ ਹੋ ਗਿਆ ਸੀ ਵਿਆਹ, ਮੰਗੇਤਰ ਨੇ ਕੀਤੇ ਅੰਤਿਮ ਦਰਸ਼ਨ

Gagan Oberoi

The Biggest Trillion-Dollar Wealth Shift in Canadian History

Gagan Oberoi

I haven’t seen George Soros in 50 years, don’t talk to him: Jim Rogers

Gagan Oberoi

Leave a Comment