ਨਵੀਂ ਦਿੱਲੀ- ਭਾਰਤ ਦੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਅੱਜ ਦੱਸਿਆ ਕਿ ਦੇਸ਼ ਦੇ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬਲੈਕ ਫੰਗਸ ਯਾਨੀ ਮਿਊਕੋਰਮਾਇਕੋਸਿਸ ਦੇ 28,252 ਮਾਮਲੇ ਪਾਏ ਗਏ ਹਨ। ਇਨ੍ਹਾਂ ਵਿਚੋਂ 86 ਫ਼ੀਸਦੀ ਮਾਮਲੇ ਕੋਰੋਨਾ ਇਨਫੈਕਸ਼ਨ ਨਾਲ ਸਬੰਧਤ ਹਨ, ਜਦਕਿ 62.3 ਫ਼ੀਸਦੀ ਕੇਸ ਸ਼ੂਗਰ ਨਾਲ ਸਬੰਧਤ ਹਨ।
ਕੋਰੋਨਾ ਮਹਾਮਾਰੀ ‘ਤੇ ਗਠਿਤ ਮੰਤਰੀਆਂ ਦੇ ਉੱਚ ਪੱਧਰੀ ਸਮੂਹ ਦੀ 28ਵੀਂ ਬੈਠਕ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਨ ਤੋਂ ਬਾਅਦ ਹਰਸ਼ਵਰਧਨ ਨੇ ਕਿਹਾ ਕਿ ਮਹਾਰਾਸ਼ਟਰ ‘ਚ ਬਲੈਕ ਫੰਗਸ ਨਾਲ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ 6,339 ਮਾਮਲੇ ਸਾਹਮਣੇ ਆਏ ਹਨ ਅਤੇ ਗੁਜਰਾਤ ‘ਚ ਇਸ ਦੇ 5,486 ਕੇਸ ਮਿਲੇ ਹਨ।
ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀਕੇ ਪਾਲ ਨੇ ਟੀਕਾਕਰਨ ਦੀ ਸਥਿਤੀ, ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ਦੀਆਂ ਤਿਆਰੀਆਂ ਅਤੇ ਮਹਾਮਾਰੀ ਦੀ ਤੀਜੀ ਲਹਿਰ ਨੂੰ ਰੋਕਣ ਲਈ ਕੀਤੇ ਗਏ ਉਪਾਵਾਂ ਦਾ ਸੰਖੇਪ ਵੇਰਵਾ ਬੈਠਕ ਵਿਚ ਪੇਸ਼ ਕੀਤਾ।
previous post