ਹੈਦਰਾਬਾਦ ਹਾਊਸ ਵਿੱਚ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ। ਸੰਯੁਕਤ ਪ੍ਰੈਸ ਕਾਨਫ਼ਰੰਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਨੇ ਭਾਰਤ ਨਾਲ 3 ਅਰਬ ਡਾਲਰ ਦੇ ਰੱਖਿਆ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੰਯੁਕਤ ਪ੍ਰੈਸ ਕਾਨਫ਼ਰੰਸ ਦੀ ਸਮਾਪਤੀ ਤੋਂ ਬਾਅਦ ਟਰੰਪ ਅਤੇ ਮੋਦੀ ਇੱਕ ਵਾਰ ਫਿਰ ਹੈਦਰਾਬਾਦ ਹਾਊਸ ਦੇ ਅੰਦਰ ਚਲੇ ਗਏ ਹਨ। ਹੁਣ ਦੋਵੇਂ ਇਕੱਠੇ ਲੰਚ ਕਰਨਗੇ। ਇਸ ਤੋਂ ਬਾਅਦ ਟਰੰਪ ਇੱਕ ਵਾਰ ਫਿਰ ਸ਼ਾਮ 5 ਵਜੇ ਮੀਡੀਆ ਨੂੰ ਸੰਬੋਧਤ ਕਰਨਗੇ।
ਸੰਯੁਕਤ ਪ੍ਰੈਸ ਕਾਨਫਰੰਸ ਵਿੱਚ ਡੋਨਾਲਡ ਟਰੰਪ ਨੇ ਕਿਹਾ, “ਤੁਹਾਡੇ ਇਸ ਸਵਾਗਤ ਲਈ ਧੰਨਵਾਦ। ਮੈਂ ਭਾਰਤ ਦੀ ਮੇਜ਼ਬਾਨੀ, ਮਹਿਮਾਨ ਨਵਾਜ਼ੀ ਅਤੇ ਪਿਆਰ ਵੇਖ ਕੇ ਹੈਰਾਨ ਤੇ ਖੁਸ਼ ਹਾਂ। ਤੁਹਾਡੇ ਗ੍ਰਹਿ ਰਾਜ (ਗੁਜਰਾਤ ਪੀ.ਐਮ. ਮੋਦੀ) ‘ਚ ਲੋਕਾਂ ਵੱਲੋਂ ਕੀਤਾ ਸ਼ਾਨਦਾਰ ਸਵਾਗਤ ਹਮੇਸ਼ਾ ਯਾਦ ਰੱਖਾਂਗਾ। ਟਰੰਪ ਨੇ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਲਈ ਬਹੁਤ ਵਧੀਆ ਰਿਹਾ ਹੈ। ਅਸੀਂ ਨਸ਼ਾ ਤਸਕਰੀ ਨੂੰ ਰੋਕਣ ਅਤੇ ਭਾਰਤ ਦੀ ਊਰਜਾ ਲੋੜਾਂ ਦੀ ਪੂਰਤੀ ਲਈ ਭਾਰਤ ਨਾਲ ਸਮਝੌਤੇ ‘ਤੇ ਪਹੁੰਚਣ ਲਈ ਵਚਨਬੱਧ ਹਾਂ। ਟਰੰਪ ਨੇ ਕਿਹਾ, “ਭਾਰਤ ਅਤੇ ਅਮਰੀਕਾ ਅੱਤਵਾਦ ਵਿਰੁੱਧ ਹੋਰ ਵੱਧ ਮਜ਼ਬੂਤੀ ਨਾਲ ਲੜਨਗੇ।