ਮੁੰਬਈ, 6 ਜੂਨ
ਘਰੇਲੂ ਬਾਜ਼ਾਰਾਂ ਦੇ ਸੈਂਸੈਕਸ ਅਤੇ ਨਿਫਟੀ ਵਿਚ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਉਛਾਲ ਦੇਖਿਆ ਗਿਆ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਦੇ ਨੇਤਾਵਾਂ ਵੱਲੋਂ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਆਪਣਾ ਨੇਤਾ ਚੁਣੇ ਜਾਣ ਕਾਰਨ ਬਾਜ਼ਾਰ ਲਗਾਤਾਰ ਦੂਜੇ ਸੈਸ਼ਨ ‘ਚ ਤੇਜ਼ੀ ਰਹੀ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 696.46 ਅੰਕ ਵੱਧ ਕੇ 75,078.70 ‘ਤੇ ਪਹੁੰਚ ਗਿਆ, ਜਦੋਂ ਕਿ ਐੱਨਐੱਸਈ ਨਿਫਟੀ 179.15 ਅੰਕਾਂ ਦੇ ਵਾਧੇ ਨਾਲ 22,799.50 ਅੰਕ ‘ਤੇ ਰਿਹਾ।ਇਸ ਮਗਰੋਂ ਬਾਅਦ ਦੁਪਹਿਰ ਸੈਂਸੈਕਸ 692.27 ਅੰਕ ਚੜ੍ਹ ਕੇ 75,074.51 ‘ਤੇ ਅਤੇ ਨਿਫਟੀ 201.05 ਅੰਕ ਵਧ ਕੇ 22,821.40 ‘ਤੇ ਬੰਦ ਹੋਇਆ।