Entertainment International

ਭਾਰਤੀ ਮੂਲ ਦੀ ਅਮਰੀਕੀ ਗਾਇਕਾ ਰਵੀਨਾ ਅਰੋੜਾ ਨੇ ਬਾਲੀਵੁਡ ਦੇ ਰੰਗ ਵਿਚ ਰੰਗੀ ‘ਮਿਊਜ਼ਕ ਵੀਡੀਓ’ ਕੀਤੀ ਜਾਰੀ

ਨਿਊਯਾਰਕ ਵਿਚ ਰਹਿੰਦੀ ਭਾਰਤੀ ਮੂਲ ਦੀ ਆਰ ਐਂਡ ਬੀ ਗਾਇਕਾ ਰਵੀਨਾ ਅਰੋੜਾ ਜਿਸ ਨੇ 2019 ਵਿਚ ਆਪਣੀ ਪਹਿਲੀ ਐਲਬਮ ‘ਲੂਸਿਡ’ ਨਾਲ ਸੰਗੀਤ ਸਨਅਤ ਦਾ ਧਿਆਨ ਖਿਚਿਆ ਸੀ, ਨੇ ਬਾਲੀਵੁੱਡ ਦੇ ਰੰਗ ਵਿਚ ਰੰਗੀ ਮਿਊਜ਼ਿਕ ਵੀਡੀਓ ਜਾਰੀ ਕੀਤੀ ਹੈ। ਕੂਈਨਜ ਵਿਚ ਜੰਮੀ – ਪਲੀ ਰਵੀਨਾ ਨੇ ਟਵਿਟਰ ਨਾਲ ਆਪਣਾ ਤਜ਼ਰਬਾ ਸਾਂਝਾਂ ਕਰਦਿਆਂ ਕਿਹਾ ਕਿ ਮੈ ਇਹ ‘ਰਸ਼’ ਗਾਣਾ ਕੁਝ ਸਾਲ ਪਹਿਲਾਂ ਲਿਖਿਆ ਸੀ ਤੇ ਮੈ ਇਸ ਸੰਗੀਤ ਵੀਡੀਓ ਵਿਚ ਬਾਲੀਵੁੱਡ ਦੀ ਰਾਜਕੁਮਾਰੀ ਹੋਣ ਵਰਗਾ ਅਹਿਸਾਸ ਕੀਤਾ ਹੈ। ਵੀ ਮੈਗਜ਼ੀਨ ਅਨੁਸਾਰ ‘ਰਸ਼’ ਰਵੀਨਾ ਦਾ ਦਿੱਲ ਦੀਆਂ ਗਹਿਰਾਈਆਂ ਨੂੰ ਛੂਹ ਲੈਣ  ਵਾਲਾ ਗੀਤ ਹੈ , ਇਹ ਇਕ ਸ਼ਾਨਦਾਰ ਪੇਸ਼ਕਾਰੀ ਹੈ। ਅਰੋੜਾ ਦੀ ‘ਲੂਸਿਡ’  ਨੂੰ ਪਬਲਿਕ ਰੇਡੀਓ ਬਰਾਡਕਾਸਟਿੰਗ ਕਾਰਪੋਰੇਸ਼ਨ ਐਨ ਪੀ ਆਰ ਦੇ ਸੰਗੀਤ ਸਟਾਫ ਨੇ 2019 ਦੀ ਸਭ ਤੋਂ ਵਧੀਆ ਐਲਬਮਾਂ ਵਿਚੋਂ ਇਕ ਕਰਾਰ ਦਿੱਤਾ ਸੀ।

Related posts

ਟਰੂਡੋ ਨੂੰ ਪਾਸੇ ਕਰਨ ਲਈ ਪਾਰਟੀ ਅੰਦਰੋਂ ਦਬਾਅ ਪੈਣ ਲੱਗਾ

Gagan Oberoi

16 ਸਾਲਾ ਪੰਜਾਬੀ ਮੁੰਡੇ ਦੀ ਕੈਨੇਡਾ ‘ਚ ਮੌਤ, ਗਲਤਫਹਿਮੀ ਕਰਕੇ ਉਜੜਿਆ ਹੱਸਦਾ-ਵੱਸਦਾ ਘਰ

Gagan Oberoi

Poilievre’s ‘Canada First’ Message Gains More Momentum

Gagan Oberoi

Leave a Comment