Canada

ਭਾਰਤੀ ਮੂਲ ਦੀ ਅਨੀਤਾ ਆਨੰਦ ਬਣੀ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ, ਪੀਐੱਮ ਟਰੂਡੋ ਨੇ ਕੀਤਾ ਨਵੀਂ ਕੈਬਨਿਟ ਦਾ ਐਲਾਨ

ਕੈਨੇਡਾ ‘ਚ ਭਾਰਤੀ ਮੂਲ ਦੀ ਅਨੀਤਾ ਆਨੰਦ (54) ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੀਤੇ ਗਏ ਕੈਬਨਿਟ ਫੇਰਬਦਲ ‘ਚ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਟਰੂਡੋ ਦੀ ਲਿਬਰਲ ਪਾਰਟੀ ਇਕ ਮਹੀਨੇ ਪਹਿਲਾਂ ਹੀ ਸੱਤਾ ‘ਚ ਪਰਤੀ ਹੈ।

ਅਨੀਤਾ ਭਾਰਤੀ ਮੂਲ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦੀ ਥਾਂ ਲੈਣਗੇ। ਫ਼ੌਜ ‘ਚ ਜਿਨਸੀ ਸ਼ੋਸ਼ਣ ਨਾਲ ਜੁੜੀਆਂ ਸ਼ਿਕਾਇਤਾਂ ਨਾਲ ਠੀਕ ਤਰ੍ਹਾਂ ਨਹੀਂ ਨਿਪਟਣ ‘ਤੇ ਹਰਜੀਤ ਲੰਬੇ ਸਮੇਂ ਤੋਂ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਸਨ। ਹਰਜੀਤ ਨੂੰ ਅੰਤਰਰਾਸ਼ਟਰੀ ਵਿਕਾਸ ਏਜੰਸੀ ਨਾਲ ਜੁੜੇ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ, ਰੱਖਿਆ ਮਾਹਿਰਾਂ ਵਲੋਂ ਅਨੀਤਾ ਆਨੰਦ ਨੂੰ ਮਜ਼ਬੂਤ ਦਾਅਵੇਦਾਰ ਵਜੋਂ ਪੇਸ਼ ਕੀਤਾ ਜਾ ਰਿਹਾ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਸਕਾਰਾਤਮਕ ਸੰਦੇਸ਼ ਮਿਲੇਗਾ।

ਅਨੀਤਾ ਆਨੰਦ ਦਾ ਜਨਮ 1967 ‘ਚ ਕੈਨੇਡਾ ਦੇ ਨੋਵਾ ਸਕੋਟੀਆ ‘ਚ ਹੋਇਆ ਸੀ। ਉਨ੍ਹਾਂ ਦੀ ਮਰਹੂਮ ਮਾਂ ਸਰੋਜ ਰਾਮ ਅੰਮਿ੍ਤਸਰ ਦੀ ਰਹਿਣ ਵਾਲੀ ਸੀ। ਉੱਥੇ, ਪਿਤਾ ਐੱਸਪੀ ਆਨੰਦ ਤਾਮਿਲਨਾਡੂ ਦੇ ਵੈਲੋਰ ਦੇ ਰਹਿਣ ਵਾਲੇ ਸਨ। ਟੋਰਾਂਟੋ ਯੂਨੀਵਰਸਿਟੀ ‘ਚ ਪ੍ਰਰੋਫੈਸਰ ਰਹੇ ਆਨੰਦ ਨਵੰਬਰ 2019 ‘ਚ ਸੰਸਦ ਮੈਂਬਰ ਚੁਣੇ ਗਏ ਸਨ।

Related posts

McMaster ranks fourth in Canada in ‘U.S. News & World rankings’

Gagan Oberoi

ਕੈਨੇਡਾ-ਅਮਰੀਕਾ ਸਰਹੱਦ ਉੱਤੇ ਗੈਰ ਜ਼ਰੂਰੀ ਟਰੈਵਲ ਸਬੰਧੀ ਪਾਬੰਦੀਆਂ ਇੱਕ ਹੋਰ ਮਹੀਨੇ ਤੱਕ ਜਾਰੀ ਰਹਿਣਗੀਆਂ

Gagan Oberoi

ਫਿਲਸਤੀਨ ਸਮਰਥਕ ਪ੍ਰਦਰਸ਼ਨਕਾਰੀ ਡਾਊਨਟਾਊਨ ਕੈਲਗਰੀ ਵਿੱਚ ਇਕੱਠੇ ਹੋਏ

Gagan Oberoi

Leave a Comment