Sports

ਭਾਰਤੀ ਨਿਸ਼ਾਨੇਬਾਜ਼ ਅਰਜੁਨ ਨੇ 10 ਮੀਟਰ ਏਅਰ ਰਾਈਫਲ ‘ਚ ਜਿੱਤਿਆ ਸੋਨ ਤਗਮਾ

ਨੌਜਵਾਨ ਭਾਰਤੀ ਨਿਸ਼ਾਨੇਬਾਜ਼ ਅਰਜੁਨ ਬਬੂਤਾ ਨੇ ਸੋਮਵਾਰ ਨੂੰ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਦੇ ਪੁਰਸ਼ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਦੇਸ਼ ਦਾ ਪਹਿਲਾ ਸੋਨ ਤਗ਼ਮਾ ਜਿੱਤਿਆ।

ਸੋਨ ਤਗਮੇ ਦੇ ਮੁਕਾਬਲੇ ‘ਚ ਅਰਜੁਨ ਨੇ ਟੋਕੀਓ ਓਲੰਪਿਕ ਚਾਂਦੀ ਤਗਮਾ ਜੇਤੂ ਲੁਕਾਸ ਕੋਜੇਂਸਕੀ ਨੂੰ 17-9 ਨਾਲ ਹਰਾਇਆ। ਪੰਜਾਬ ਦਾ 23 ਸਾਲਾ ਅਰਜੁਨ 2016 ਤੋਂ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਹ 661.1 ਦੇ ਸਕੋਰ ਨਾਲ ਰੈਂਕਿੰਗ ਮੈਚ ਵਿਚ ਸਿਖਰ ‘ਤੇ ਰਹਿ ਕੇ ਸੋਨ ਤਗ਼ਮੇ ਦੇ ਮੁਕਾਬਲੇ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਿਹਾ ਸੀ। ਸੀਨੀਅਰ ਟੀਮ ਨਾਲ ਅਰਜੁਨ ਦਾ ਇਹ ਪਹਿਲਾ ਸੋਨ ਤਗਮਾ ਹੈ। ਉਸਨੇ ਅਜ਼ਰਬਾਈਜਾਨ ਦੇ ਗਬਾਲਾ ਵਿਚ 2016 ਦੇ ਜੂਨੀਅਰ ਵਿਸ਼ਵ ਕੱਪ ਵਿਚ ਵੀ ਸੋਨ ਤਗਮਾ ਜਿੱਤਿਆ ਸੀ। ਈਵੈਂਟ ‘ਚ ਹਿੱਸਾ ਲੈਣ ਵਾਲੇ ਇਕ ਹੋਰ ਭਾਰਤੀ ਪਾਰਥ ਮਖੀਜਾ 258.1 ਦੇ ਸਕੋਰ ਨਾਲ ਚੌਥੇ ਸਥਾਨ ‘ਤੇ ਰਹੇ। ਇਜ਼ਰਾਈਲ ਦੇ 33 ਸਾਲਾ ਸਰਗੇਈ ਰਿਕਟਰ 259.9 ਦੇ ਸਕੋਰ ਨਾਲ ਤੀਜੇ ਸਥਾਨ ‘ਤੇ ਰਹੇ।

Related posts

Study Urges Households to Keep Cash on Hand for Crisis Preparedness

Gagan Oberoi

Ind vs SL: ਰਵਿੰਦਰ ਜਡੇਜਾ ਬਣੇ ਟੈਸਟ ‘ਚ ਨੰਬਰ ਇਕ ਆਲਰਾਊਂਡਰ, ਵੈਸਟਇੰਡੀਜ਼ ਦੇ ਇਸ ਖਿਡਾਰੀ ਨੂੰ ਛੱਡਿਆ ਪਿੱਛੇ

Gagan Oberoi

Ontario Breaks Ground on Peel Memorial Hospital Expansion

Gagan Oberoi

Leave a Comment