Entertainment

ਬੰਗਲਾ ਦੇਸ਼ੀ ਅਦਾਕਾਰਾ ਵੱਲੋਂ ਉਦਯੋਗਪਤੀ ਉੱਤੇ ਬਲਾਤਕਾਰ ਅਤੇ ਕਤਲ ਦੀ ਕੋਸ਼ਿਸ਼ ਦਾ ਦੋਸ਼

ਢਾਕਾ- ਬੰਗਲਾ ਦੇਸ਼ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ਮਸੁਨਾਹਰ ਸਮ੍ਰਿਤੀ ਨੇ ਫੇਸਬੁੱਕ ਪੋਸਟ ਵਿੱਚ ਇੱਕ ਉਦਯੋਗਪਤੀ ਉੱਤੇ ਇੱਥੇ ਇੱਕ ਕਲੱਬ ਵਿੱਚ ਉਸ ਦੇ ਨਾਲ ਬਲਾਤਕਾਰ ਕਰਨ ਅਤੇ ਕਤਲ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸ ਦੇ ਵਿਰੁੱਧ ਕੱਲ੍ਹ ਪੁਲਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦੀ ਸਿ਼ਕਾਇਤ ਤੋਂ ਬਾਅਦ ਉਦਯੋਗਪਤੀ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਹੈ।
ਪੋਰੀ ਮੋਨੀ ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਸ਼ੱਕੀ ਵਿਅਕਤੀ ਦੇ ਨਾਂ ਦਾ ਜ਼ਿਕਰ ਕੀਤੇ ਬਿਨਾਂ ਇਹ ਦੋਸ਼ ਲਾਏ ਸਨ। ‘ਬੀ ਡੀ ਨਿਊਜ 24′ ਮੁਤਾਬਕ ਬਾਅਦ ਵਿੱਚ ਅਦਾਕਾਰਾ ਨੇ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਉਦਯੋਗਪਤੀ ਅਤੇ ਢਾਕਾ ਬੋਟ ਕਲੱਬ ਦੇ ਮਨੋਰੰਜਨ ਅਤੇ ਸਭਿਆਚਾਰਕ ਮਾਮਲਿਆਂ ਦੇ ਸੈਕਟਰੀ ਨਸੀਰ ਯੂ ਮਹਿਮੂਦ ਉੱਤੇ ਹਮਲੇ ਦਾ ਦੋਸ਼ ਲਾਇਆ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰ ਕੇ ਉਦਯੋਗਪਤੀ ਅਤੇ ਚਾਰ ਹੋਰਨਾਂ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ।

Related posts

Bird Flu and Measles Lead 2025 Health Concerns in Canada, Says Dr. Theresa Tam

Gagan Oberoi

ਕੋਰੋਨਾ ਦੀ ਵੈਕਸੀਨ ਦਾ ਇਨਸਾਨਾਂ ‘ਤੇ ਪ੍ਰਯੋਗ ਕੀਤਾ ਗਿਆ ਹੈ : ਟਰੰਪ

Gagan Oberoi

ਚੰਡੀਗੜ੍ਹ ਦੇ ਆਸਮਾਨ ਵਿੱਚ ਆਖਰੀ ਉਡਾਣ ਭਰੇਗਾ ਸੁਪਰਸੋਨਿਕ ਲੜਾਕੂ ਜਹਾਜ਼ ਮਿਗ-21

Gagan Oberoi

Leave a Comment