Canada International News

ਬੀ.ਸੀ. ਓਕਾਨਾਗਨ ਵਿੱਚ ਪ੍ਰਾਈਵੇਟ ਮੋਟਰਸਪੋਰਟਸ ਪਾਰਕ ਵਿੱਚ ਹਾਦਸੇ ਦੌਰਾਨ 2 ਮੌਤਾਂ

ਵੈਨਕੂਵਰ : ਆਰਸੀਐਮਪੀ ਮੁਤਾਬਕ ਬੁੱਧਵਾਰ ਨੂੰ ਬੀ.ਸੀ. ਓਕਾਨਾਗਨ ਵਿੱਚ ਇੱਕ ਮੋਟਰਸਪੋਰਟਸ ਪਾਰਕ ਵਿੱਚ ਇੱਕ ਹਾਦਸੇ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਪੀੜਤ ਏਰੀਆ 27 – ਓਲੀਵਰ ਦੇ ਬਾਹਰ ਇੱਕ “ਵਿਸ਼ਵ ਪੱਧਰੀ” 4.83-ਕਿਲੋਮੀਟਰ ਰੇਸਟ੍ਰੈਕ ਵਿੱਚ ਇੱਕ ਨਿੱਜੀ ਸਮਾਗਮ ਵਿੱਚ ਸ਼ਾਮਿਲ ਹੋ ਰਹੇ ਸਨ। ਉਹ ਜਿਸ ਸਪੋਰਟਸ ਕਾਰ ਵਿੱਚ ਸਵਾਰ ਸਨ ਉਹ ਤੇਜ਼ ਰਫਤਾਰ ਨਾਲ ਸੀਮਿੰਟ ਬੈਰੀਅਰ ਨਾਲ ਟਕਰਾ ਗਈ।
ਕਾਰਪੋਰਲ ਜੇਮਸ ਗ੍ਰੈਂਡੀ ਨੇ ਦੱਸਿਆ ਕਿ ਡਰਾਈਵਰ ਅਤੇ ਯਾਤਰੀ ਦੋਨਾਂ ਨੇ ਸੱਟਾਂ ਦਾ ਦਰਦ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ। ਗ੍ਰੈਂਡੀ ਨੇ ਕਿਹਾ ਕਿ ਮੌਤਾਂ ਦੀ ਜਾਂਚ ਬੀ.ਸੀ. ਕੋਰੋਨਰ ਸਰਵਿਸ ਦੁਆਰਾ ਕੀਤੀ ਜਾਵੇਗੀ।

Related posts

ਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ-ਜ਼ਰੂਰੀ ਆਵਾਜਾਈ ਤੇ ਵੀ ਪਾਬੰਦੀ ਲੱਗੀ

Gagan Oberoi

ਕੈਲਗਰੀ `ਚ ਅਸਥਾਈ ਤੌਰ `ਤੇ ‘ਸਮਾਜਿਕ ਦੂਰੀ’ ਲਈ ਕੁਝ ਪ੍ਰਮੁੱਖ ਸੜਕਾਂ ਬੰਦ

Gagan Oberoi

ਕੈਨੇਡਾ ਤੋਂ ਸਕਰੈਪ ਦੀ ਆੜ ਵਿਚ ਮੰਗਵਾਇਆ ਕਰੋੜਾਂ ਦਾ ਸਮਾਨ

Gagan Oberoi

Leave a Comment