Entertainment

ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨੂੰ ਜਨਮ ਦਿਨ ‘ਤੇ ਖ਼ਾਸ ਅੰਦਾਜ਼ ‘ਚ ਦਿੱਤੀਆਂ ਸ਼ੁਭਕਾਮਨਾਵਾਂ

ਅਦਾਕਾਰਾ ਬਿਪਾਸ਼ਾ ਬਾਸੂ ਭਾਵੇਂ ਹੀ ਬਾਲੀਵੁੱਡ ਦੀ ਲਾਈਮਲਾਈਟ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਬੁੱਧਵਾਰ ਨੂੰ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਆਪਣਾ 40ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ‘ਤੇ ਅਭਿਨੇਤਾ ਦੀ ਪਤਨੀ ਬਿਪਾਸ਼ਾ ਬਾਸੂ ਨੇ ਖ਼ਾਸ ਅੰਦਾਜ਼ ‘ਚ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਅਭਿਨੇਤਰੀ ਨੇ ਇਸ ਖ਼ਾਸ ਮੌਕੇ ‘ਤੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕਰਕੇ ਉਸ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਬਿਪਾਸ਼ਾ ਬਲੈਕ ਕਲਰ ਦੀ ਡਰੈੱਸ ‘ਚ ਨਜ਼ਰ ਆ ਰਹੀ ਹੈ, ਜਦਕਿ ਕਰਨ ਬਲੈਕ ਐਂਡ ਵ੍ਹਾਈਟ ਲੁੱਕ ‘ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਅਦਾਕਾਰਾ ਨੇ ਆਪਣੇ ਹੱਥਾਂ ‘ਚ ਗੁਲਾਬ ਦਾ ਫੁੱਲ ਵੀ ਲਿਆ ਹੈ। ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕਰਨ ਸਿੰਘ ਗਰੋਵਰ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਲਿਖਿਆ, ‘ਹੈਪੀ ਬਰਥਡੇ ਮਾਈ ਲਾਈਫ। ਪ੍ਰਸ਼ੰਸਕ ਤੇ ਬਾਲੀਵੁੱਡ ਅਦਾਕਾਰ ਅਭਿਨੇਤਰੀ ਦੀਆਂ ਇਨ੍ਹਾਂ ਤਸਵੀਰਾਂ ‘ਤੇ ਟਿੱਪਣੀ ਕਰਕੇ ਤੇ ਕਰਨ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਦੀ ਮੁਲਾਕਾਤ ਸਾਲ 2015 ਦੀ ਫਿਲਮ ‘ਅਲੋਨ’ ਦੀ ਸ਼ੂਟਿੰਗ ਦੌਰਾਨ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਅਪ੍ਰੈਲ 2016 ‘ਚ ਦੋਹਾਂ ਨੇ ਵਿਆਹ ਕਰ ਲਿਆ ਸੀ। ਬਿਪਾਸ਼ਾ ਦਾ ਜਨਮ ਦਿੱਲੀ ‘ਚ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕੋਲਕਾਤਾ ਸ਼ਿਫਟ ਹੋ ਗਿਆ।

ਬਿਪਾਸ਼ਾ ਬਾਸੂ ਦਾ ਬਾਲੀਵੁੱਡ ਕਰੀਅਰ

ਬਿਪਾਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1996 ‘ਚ ਮਾਡਲਿੰਗ ਨਾਲ ਕੀਤੀ ਸੀ। ਉਸ ਨੇ ਸਾਲ 2001 ‘ਚ ਫਿਲਮ ਅਜਨਬੀ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ। ਇਸ ਫਿਲਮ ਲਈ ਬਿਪਾਸ਼ਾ ਨੂੰ ਬੈਸਟ ਫੀਮੇਲ ਡੈਬਿਊ ਲਈ ਫਿਲਮਫੇਅਰ ਅਵਾਰਡ ਮਿਲਿਆ। ਜਿਸ ਤੋਂ ਬਾਅਦ ਉਸ ਨੇ ਬਾਲੀਵੁੱਡ ਦੀ ਬਲਾਕਬਸਟਰ ਫਿਲਮ ਰਾਜ ‘ਚ ਮੁੱਖ ਕਿਰਦਾਰ ਨਿਭਾਇਆ। ਹਿੰਦੀ ਤੋਂ ਇਲਾਵਾ ਬਿਪਾਸ਼ਾ ਨੇ ਤੇਲਗੂ, ਤਾਮਿਲ ਫਿਲਮਾਂ ‘ਚ ਵੀ ਕੰਮ ਕੀਤਾ ਹੈ। ਉਸ ਨੂੰ ਆਖ਼ਰੀ ਵਾਰ ਡਰਾਮਾ ਫਿਲਮ ਅਲੋਨ ‘ਚ ਦੇਖਿਆ ਗਿਆ ਸੀ। ਇਸ ਫਿਲਮ ‘ਚ ਉਸ ਨੇ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਅਹਿਮ ਭੂਮਿਕਾ ਨਿਭਾਈ ਸੀ।

Related posts

Meta Connect 2025: Ray-Ban Display Glasses, Neural Band, and Oakley Vanguard Unveiled

Gagan Oberoi

MeT department predicts rain in parts of Rajasthan

Gagan Oberoi

ਬੰਗਲਾ ਦੇਸ਼ੀ ਅਦਾਕਾਰਾ ਵੱਲੋਂ ਉਦਯੋਗਪਤੀ ਉੱਤੇ ਬਲਾਤਕਾਰ ਅਤੇ ਕਤਲ ਦੀ ਕੋਸ਼ਿਸ਼ ਦਾ ਦੋਸ਼

Gagan Oberoi

Leave a Comment