Entertainment

ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਲਗਵਾਈ ਕੋਰੋਨਾ ਵੈਕਸੀਨ

ਬਾਲੀਵੁੱਡ ਦੇ ਕਈ ਸੈਲੇਬ੍ਰਿਟੀਜ਼ ਵੀ ਹੁਣ ਕੋਰੋਨਾ ਵੈਕਸੀਨ ਲਗਵਾ ਰਹੇ ਹਨ। ਹੁਣ ਇਸ ਕੜੀ ਵਿੱਚ ਦਿਗਜ਼ ਅਦਾਕਾਰ ਧਰਮਿੰਦਰ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਕੋਰੋਨਾ ਵੈਕਸੀਨ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ।

ਧਰਮਿੰਦਰ ਦੁਆਰਾ ਪੋਸਟ ਕੀਤੀ ਗਈ ਵੀਡੀਓ ਵਿੱਚ ਧਰਮਿੰਦਰ ਮਾਸਕ ਪਾਏ ਹੋਏ ਨਜ਼ਰ ਆ ਰਹੇ ਹਨ। ਇੰਜੈਕਸ਼ਨ ਲੱਗਣ ਤੋਂ ਬਾਅਦ, ਧਰਮਿੰਦਰ ਨੇ ਨਰਸ ਨੂੰ ਪੁੱਛਿਆ, “ਹੋ ਗਿਆ?” ਧਰਮਿੰਦਰ ਦਾ ਕਹਿਣਾ ਹੈ ਕਿ ‘ਜੇ ਲੌਕਡਾਊਨ ਨੂੰ ਲੌਕਡਾਊਨ ਕਰਨਾ ਹੈ ਤਾਂ ਦੋ ਗਜ਼ ਅਤੇ ਮਾਸਕ ਜ਼ਰੂਰੀ ਹੈ। ਇਸ ਵੈਕਸੀਨੇਸ਼ਨ ਨੂੰ ਸਾਨੂੰ ਤੇ ਸਾਡੇ ਬੱਚਿਆਂ ਵੀ ਨੂੰ ਲੋੜ ਹੈ।’ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਕੈਪਸ਼ਨ ‘ਚ ਲਿਖਿਆ, ”ਟਵੀਟ ਕਰਦੇ ਕਰਦੇ ਜੋਸ਼ ਆ ਗਿਆ, ਤੇ ਮੈਂ ਨਿਕਲ ਗਿਆ ਵੈਕਸੀਨੇਸ਼ਨ ਲਗਵਾਉਣ।”

ਮਹਾਰਾਸ਼ਟਰਾ ‘ਚ ਇਸ ਵੇਲੇ ਕੋਰੋਨਾ ਇਕ ਵਾਰ ਫੇਰ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਨੇ ਹੁਣ ਤੱਕ ਕਈ ਬਾਲੀਵੁੱਡ ਸਿਤਾਰਿਆ ਨੂੰ ਚਪੇਟ ਦੇ ਵਿਚ ਲਿਆ ਹੈ। ਕੋਰੋਨਾ ਪੌਜ਼ੇਟਿਵ ‘ਚ ਹੁਣ ਤੱਕ ਰਣਬੀਰ ਕਪੂਰ, ਸੰਜੇ ਲੀਲਾ ਬੰਸਾਲੀ, ਤੇ ਸਿਧਾਂਤ ਚਤੁਰਵੇਦੀ ਵਰਗੇ ਕਲਾਕਾਰ ਆ ਚੁਕੇ ਹਨ।

Related posts

ਮੁੰਬਈ ‘ਚ 14 ਸਤੰਬਰ ਤਕ ਰਹੇਗੀ ਕੰਗਣਾ ਰਣੌਤ, ਹੋਮ ਕੁਆਰੰਟੀਨ ਨਿਯਮਾਂ ‘ਚ ਮਿਲੀ ਛੋਟ

Gagan Oberoi

Poilievre’s ‘Canada First’ Message Gains More Momentum

Gagan Oberoi

ਬੰਗਲਾ ਦੇਸ਼ੀ ਅਦਾਕਾਰਾ ਵੱਲੋਂ ਉਦਯੋਗਪਤੀ ਉੱਤੇ ਬਲਾਤਕਾਰ ਅਤੇ ਕਤਲ ਦੀ ਕੋਸ਼ਿਸ਼ ਦਾ ਦੋਸ਼

Gagan Oberoi

Leave a Comment