Entertainment

ਬਾਬੂ ਮਾਨ ਨੇ ਪੰਜਾਬੀ ਭਾਈਚਾਰੇ ਨੂੰ ਕੀਤੀ ਆਫ਼ਗਾਨਿਸਤਾਨ ਦੇ ਸਿੱਖਾਂ ਨੂੰ ਵਾਪਸ ਲਿਆਉਣ ਦੀ ਅਪੀਲ

ਪੰਜਾਬੀ ਮਸ਼ਹੂਰ ਗਾਇਕ ਬੱਬੂ ਮਾਨ ਆਪਣੇ ਗੀਤਾਂ ਵਿਚ ਅਪਣੀ ਆਵਾਜ਼ ਬੁਲੰਦ ਕੀਤੀ ਹੈ। ਉਹਨਾਂ ਦੇ ਗੀਤਾਂ ਵਿਚ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉੱਥੇ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਫਗਾਨਿਸਤਾਨ ਦੇ ਕਾਬੁਲ ਵਿਚ ਇਕ ਗੁਰਦੁਆਰੇ ਉੱਤੇ ਹੋਏ ਹਮਲੇ ਉੱਤੇ ਦੁੱਖ ਜਾਹਿਰ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਿਖਿਆ- ਯੂ. ਐੱਸ. ਏ, ਰੂਸ, ਚੀਨ ਅਤੇ ਕੋਰੀਆ ਵਿਹਲਾ ਹੈ, ਤੁਸੀਂ ਉਨ੍ਹਾਂ ਨਾਲ ਕਿਉਂ ਖਹਿੰਦੇ ਨਹੀਂ।

ਨਿਹੱਥਿਆਂ ਉੱਤੇ ਵਾਰ ਕਰਨ ਨੂੰ ਬਗ਼ੈਰਤੋ ਦਲੇਰੀ ਕਹਿੰਦੇ ਨਹੀਂ। ਸਾਨੂੰ ਖਾ ਲਿਆ ਜਾਤਾਂ ਧਰਮਾਂ ਨੇ, ਅਸੀਂ ਕਿਸੇ ਜੋਗੇ ਨਹੀਂ। ਤਾਂ ਹੀ ਤਾਂ ਨਲਵੇ ਸ਼ੇਰ ਤੋਂ ਬਾਅਦ ਕਦੇ ਝੰਡੇ ਗੱਡੇ ਨਹੀਂ। ਅਲਵਿਦਾ ਪੰਜਾਬੀ ਮਾਂ ਬੋਲੀ ਦਿਓ ਪੁੱਤਰੋ… ਪੰਜਾਬੀ ਮਾਂ ਬੋਲੀ ਦੇ ਜਾਇਆ ਲਈ ਇਕ ਹਉਂਕਾ ਜ਼ਰੂਰ ਭਰ ਦਿਓ, ਮੁਲਕ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਫਗਾਨਿਸਤਾਨ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਵਾਪਸ ਲਿਆਂਦਾ ਜਾਵੇ ਤੇ ਮੁੜ ਵਸੇਬੇ ਲਈ ਇੰਤਜ਼ਾਮ ਕੀਤੇ ਜਾਣ। ਦੱਸ ਦੇਈਏ ਕਿ ਇਸ ਤੋਂ ਇਲਾਵਾ ਬੱਬੂ ਮਾਨ ਨੇ ਸਮੂਹ ਪੰਜਾਬੀਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਤਨੋਂ ਮਨੋਂ ਧਨੋਂ ਇਨ੍ਹਾਂ ਪਰਿਵਾਰਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ।ਕ੍ਰਿਪਾ ਕਰਕੇ ਉਨ੍ਹਾਂ ਪਰਿਵਾਰਾਂ ਨੂੰ ਸੁਰੱਖਿਅਤ ਵਾਪਸ ਪੰਜਾਬ ਲਿਆਂਦਾ ਜਾਵੇ ਤਾਂ ਕਿ ਉਹ ਆਪਣਿਆਂ ਵਿਚ ਰਹਿ ਸਕਣ। ਇਸ ਹਮਲੇ ਦੀਆਂ ਕੁਝ ਤਸਵੀਰਾਂ ਵੀ ਬੱਬੂ ਮਾਨ ਨੇ ਪੋਸਟ ਕੀਤੀਆਂ ਹਨ।

ਦਸ ਦਈਏ ਕਿ ਬੀਤੇ ਦਿਨੀਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਸਾਹਿਬ ‘ਤੇ ਹੋਏ ਦਹਿਸ਼ਤਗਰਦੀ ਹਮਲੇ ਦੇ ਵਿੱਚ ਦਰਜਨਾਂ ਸਿੱਖ ਪਰਿਵਾਰਾਂ ਦੀ ਜਾਂਚ ਚਲੀ ਗਈ ਸੀ। ਉਸ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਸ਼ੰਕਰ ਸਿੰਘ ਵੀ ਸ਼ਾਮਿਲ ਨੇ। ਜੋ ਆਪਣੀ ਪਤਨੀ ਪਿੰਕੀ ਦੇ ਨਾਲ ਕਾਬੁਲ ਵਿੱਚ ਰਹਿ ਰਹੇ ਸਨ ਅਤੇ ਗੁਰਦੁਆਰਾ ਸਾਹਿਬ ‘ਚ ਸੇਵਾ ਕਰਨ ਲਈ ਉੱਥੇ ਗਏ ਸਨ ਪਰ ਇਸ ਦਹਿਸ਼ਤਗਰਦੀ ਹਮਲੇ ‘ਚ ਸ਼ੰਕਰ ਸਿੰਘ ਦੀ ਜਾਨ ਚਲੀ ਗਈ।

Related posts

Bank of Canada Cut Rates to 2.75% in Response to Trump’s Tariff Threats

Gagan Oberoi

Global News layoffs magnify news deserts across Canada

Gagan Oberoi

McMaster ranks fourth in Canada in ‘U.S. News & World rankings’

Gagan Oberoi

Leave a Comment