Punjab

ਬਾਦਲ ਤੇ ਮਜੀਠੀਆ ਨੂੰ ਫਲੈਟ ਖ਼ਾਲੀ ਕਰਨ ਦੇ ਆਦੇਸ਼, ਰੰਧਾਵਾ ਤੋਂ ਵਾਪਸ ਮੰਗੀ ਮੰਤਰੀ ਦੇ ਕੋਟੇ ਵਾਲੀ ਕਾਰ

ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵਿਧਾਇਕਾਂ ਵਾਲੇ ਫਲੈਟ ਖ਼ਾਲੀ ਕਰਨ ਲਈ ਕਿਹਾ ਗਿਆ ਹੈ। ਵਿਧਾਨ ਸਭਾ ਸਕੱਤਰੇਤ ਵੱਲੋਂ ਉਨ੍ਹਾਂ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਦਾ ਫਲੈਟ ਲੈਣ ਲਈ ਅਕਾਲੀ ਦਲ ਦੀ ਵਿਧਾਇਕਾ ਗੁਨੀਵ ਕੌਰ ਨੇ ਵਿਧਾਨ ਸਭਾ ਨੂੰ ਪੱਤਰ ਵੀ ਲਿਖਿਆ ਸੀ ਪਰ ਉਨ੍ਹਾਂ ਦੀ ਅਰਜ਼ੀ ਇਹ ਕਹਿ ਕੇ ਖ਼ਾਰਜ ਕਰ ਦਿੱਤੀ ਗਈ ਕਿ ਅਕਾਲੀ ਦਲ ਦੇ ਸਿਰਫ਼ ਤਿੰਨ ਹੀ ਵਿਧਾਇਕ ਹਨ ਤੇ ਉਨ੍ਹਾਂ ਦੇ ਕੋਟੇ ਦੇ ਕੋਟੇ ’ਚ ਮਿਲਣ ਵਾਲਾ ਫਲੈਟ ਪਹਿਲਾਂ ਹੀ ਮਨਪ੍ਰੀਤ ਸਿੰਘ ਇਯਾਲੀ ਨੂੰ ਮਿਲਿਆ ਹੋਇਆ ਹੈ। ਦੂਜਾ ਅਜੇ ਤਕ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਦੀ ਸਹੁੰ ਵੀ ਨਹੀਂ ਚੁੱਕੀ।

ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਇਸ ਵੇਲੇ ਡਰੱਗ ਕੇਸ ’ਚ ਪਟਿਆਲੇ ਦੀ ਜੇਲ੍ਹ ’ਚ ਨਿਆਇਕ ਹਿਰਾਸਤ ’ਚ ਹਨ ਤੇ ਉਨ੍ਹਾਂ ਕੋਲ ਸੈਕਟਰ 4 ਦਾ 39 ਨੰਬਰ ਫਲੈਟ ਹੈ। ਹੁਣ ਇਹ ਫਲੈਟ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਦਿੱਤਾ ਗਿਆ ਹੈ। ਇਹੀ ਨਹੀਂ, ਪ੍ਰਕਾਸ਼ ਸਿੰਘ ਬਾਦਲ ਦਾ ਫਲੈਟ ਉਨ੍ਹਾਂ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਅਲਾਟ ਕੀਤਾ ਗਿਆ ਹੈ। ਪ੍ਰਕਾਸ਼ ਸਿੰਘ ਬਾਦਲ ਕੋਲ ਸੈਕਟਰ ਚਾਰ ’ਚ 37 ਨੰਬਰ ਫਲੈਟ ਹੈ। ਯਾਦ ਰਹੇ ਕਿ ਇਸ ਵਾਰ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਅੰਮ੍ਰਿਤਸਰ ਪੂਰਬੀ ਤੋਂ ਬਿਕਰਮ ਸਿੰਘ ਮਜੀਠੀਅਆ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।

ਰੰਧਾਵਾ ਤੋਂ ਮੰਤਰੀ ਕੋਟੇ ਦੀ ਗੱਡੀ ਵਾਪਸ ਮੰਗੀ

ਸੱਤਾ ਬਦਲਦਿਆਂ ਹੀ ਸਰਕਾਰੀ ਫਲੈਟਾਂ ਦੇ ਨਾਲ-ਨਾਲ ਗੱਡੀਆਂ ਨੂੰ ਲੈ ਕੇ ਵੀ ਸਿਆਸਤ ਗਰਮ ਹੋ ਗਈ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫ਼ਤਰ ਨੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਮੰਤਰੀ ਕੋਟੇ ਤੋਂ ਉਨ੍ਹਾਂ ਨੂੰ ਮਿਲੀ ਹੋਈ ਇਨੋਵਾ ਗੱਡੀ ਮੋੜਨ ਲਈ ਕਿਹਾ ਹੈ। ਉਧਰ ਸੰਪਰਕ ਕਰਨ ’ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਨੂੰ ਨੋਟਿਸ ਕਿਉਂ ਜਾਰੀ ਕੀਤਾ ਗਿਆ ਹੈ। ਜੇ ਨੋਟਿਸ ਹੀ ਦੇਣਾ ਸੀ ਤਾਂ ਡਰਾਈਵਰ ਨੂੰ ਦੇਣ ਤੇ ਗੱਡੀ ਲੈ ਜਾਣ। ਸੂਤਰਾਂ ਦਾ ਕਹਿਣਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪਰਗਟ ਸਿੰਘ ਨੂੰ ਵੀ ਮੰਤਰੀ ਕੋਟੇ ਤੋਂ ਮਿਲੀਆਂ ਕਾਰਾਂ ਵਾਪਸ ਲੈਣ ਲਈ ਨੋਟਿਸ ਦਿੱਤਾ ਜਾ ਰਿਹਾ ਹੈ। ਗੱਡੀਆਂ ਨੂੰ ਲੈ ਕੇ ਪਰਗਟ ਸਿੰਘ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਸ਼ਬਦੀ ਨੋਕ-ਝੋਕ ਵੀ ਹੋ ਚੁੱਕੀ ਹੈ।

Related posts

Ontario Cracking Down on Auto Theft and Careless Driving

Gagan Oberoi

ਨਵਜੋਤ ਸਿੰਘ ਸਿੱਧੂ ਨੇ ਕੌਂਸਲਰਾਂ ਨੂੰ ਪਾਰਟੀ ‘ਚੋਂ ਕੱਢਣ ਲਈ ਬਣਵਾਈ ਚਿੱਠੀ, ਫਿਰ ਹੱਥ ਖਿੱਚ ਲਏ ਪਿੱਛੇ

Gagan Oberoi

ਕੇਂਦਰੀ ਖੇਤੀ ਆਰਡੀਨੈਂਸਾ ਖਿਲਾਫ ਪੰਜਾਬ ਵਿਧਾਨ ਸਭਾ ਵੱਲੋਂ ਮਤਾ ਪਾਸ

Gagan Oberoi

Leave a Comment