International

ਬਰਤਾਨੀਆ ‘ਚ ਨਵੇਂ ਸਰੂਪ ਨਾਲ ਨਜਿੱਠਣ ਲਈ ਘਰ-ਘਰ ਹੋ ਰਹੀ ਜਾਂਚ

ਲੰਡਨ-  ਕੋਰੋਨਾ ਮਹਾਮਾਰੀ ਵਿਚਾਲੇ ਬਰਤਾਨੀਆ ‘ਚ ਆਏ ਨਵੇਂ ਸਰੂਪ ਤੋਂ ਹਾਲੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਹੁਣ ਬਰਤਾਨੀਆ ‘ਚ ਨਵੇਂ ਸਰੂਪ ਦੀ ਜਾਂਚ ਲਈ ਘਰ-ਘਰ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ।

ਬਰਤਾਨੀਆ ਮਹਾਮਾਰੀ ਦੀ ਵੱਡੀ ਦਿੱਕਤ ‘ਚ ਫਸਿਆ ਹੋਇਆ ਹੈ। ਲਾਕਡਾਊਨ ਵਿਚਾਲੇ ਦੱਖਣੀ ਅਫ਼ਰੀਕਾ ਤੋਂ ਆਏ ਨਵੇਂ ਸਰੂਪ ਨੇ ਇਥੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਾ ਦਿੱਤੀ ਹੈ। ਹੁਣ ਇਸ ਤੋਂ ਨਿਜਾਤ ਪਾਉਣ ਲਈ ਮੋਬਾਈਲ ਟੈਸਟਿੰਗ ਵੈਨ ਰਾਹੀਂ ਡੂੰਘਾਈ ਨਾਲ ਟੈਸਟਿੰਗ ਕੀਤੀ ਜਾ ਰਹੀ ਹੈ। ਲਾਕਡਾਊਨ ਨਾਲ ਹੀ ਹੋਰ ਪਾਬੰਦੀਆਂ ਦੀ ਵੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਇਕ ਦਿਨ ‘ਚ ਇਥੇ ਨਵੇਂ ਸਰੂਪ ਦੇ 105 ਮਾਮਲੇ ਸਾਹਮਣੇ ਆਏ ਹਨ।

ਸਾਊਦੀ ਅਰਬ ਨੇ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ 20 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਦਾਖ਼ਲੇ ‘ਤੇ ਰੋਕ ਲਾ ਦਿੱਤੀ ਹੈ। ਇਸ ਨਿਯਮ ‘ਚ ਉਸ ਨੇ ਸਾਊਦੀ ਅਰਬ ਦੇ ਰਹਿਣ ਵਾਲੇ, ਡਾਕਟਰ ਤੇ ਡਿਪਲੋਮੈਟਾਂ ਨੂੰ ਛੋਟ ਦਿੱਤੀ ਹੈ। ਰੋਕ ਵਾਲੇ ਦੇਸ਼ਾਂ ਦੀ ਸੂਚੀ ‘ਚ ਭਾਰਤ ਵੀ ਸ਼ਾਮਲ ਹੈ।

Related posts

ਸਪੇਨ ਦੇ ਨਰਸਿੰਗ ਹੋਮ ਵਿੱਚ ਅੱਗ ਲੱਗਣ ਨਾਲ 6 ਦੀ ਮੌਤ 10 hours ago

Gagan Oberoi

ਸਿੱਖ ਲੜਕੀ ਦੇ ਲਾਪਤਾ ਹੋਣ ‘ਤੇ ਭਾਰਤ ਨੇ ਪਾਕਿ ਡਿਪਲੋਮੈਟ ਨੂੰ ਚਾਰ ਦਿਨਾਂ ‘ਚ ਦੂਜੀ ਵਾਰ ਕੀਤਾ ਤਲਬ

Gagan Oberoi

ਰਵੀ ਦਹੀਆ ਨੇ ਜਿੱਤਿਆ ਸਿਲਵਰ ਮੈਡਲ

Gagan Oberoi

Leave a Comment