Canada

ਫੈਡਰਲ ਡਰੱਗ ਪਾਲਿਸੀ ਵਿੱਚ ਤਬਦੀਲੀਆਂ ਲਈ ਕਦਮ ਚੁੱਕ ਰਹੀ ਹੈ ਫੈਡਰਲ ਸਰਕਾਰ

ਓਟਵਾ, 20 ਅਗਸਤ (ਪੋਸਟ ਬਿਊਰੋ) : ਲਿਬਰਲ ਸਰਕਾਰ ਵਲੋਂ ਫੈਡਰਲ ਡਰੱਗ ਪਾਲਿਸੀ ਵਿੱਚ ਵਾਅਦੇ ਮੁਤਾਬਕ ਤਬਦੀਲੀਆਂ ਕੀਤੇ ਜਾਣ ਲਈ ਕਦਮ ਚੁੱਕੇ ਜਾ ਰਹੇ ਹਨ। ਮਹਾਂਮਾਰੀ ਦੌਰਾਨ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਕਿਸ ਤਰ੍ਹਾਂ ਘਟਾਇਆ ਜਾਵੇ ਇਸ ਲਈ ਸਰਕਾਰ ਕਈ ਠੋਸ ਕਦਮ ਚੁੱਕਣਾ ਚਾਹੁੰਦੀ ਹੈ।

ਇਸ ਸਬੰਧ ਵਿੱਚ ਫੈਡਰਲ ਸਰਕਾਰ ਵਲੋਂ ਸੁਪਰਵਾਈਜ਼ਡ ਕੰਜ਼ਮਪਸ਼ਨ ਸਾਈਟਸ ਉੱਤੇ ਕਂੌਮੀ ਪੱਧਰ ਉੱਤੇ ਸਲਾਹ ਮਸ਼ਵਰੇ ਦੀ ਇਸ ਹਫਤੇ ਸ਼ੁਰੂਆਤ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਕੈਨੇਡੀਅਨਜ਼, ਜਿਨ੍ਹਾਂ ਵਿੱਚ ਇਨ੍ਹਾਂ ਸਾਈਟਜ਼ ਨੂੰ ਆਪਰੇਟ ਕਰਨ ਵਾਲੇ ਤੇ ਇਨ੍ਹਾਂ ਦੀ ਵਰਤੋਂ ਕਰਨ ਵਾਲੇ ਵੀ ਸਖ਼ਾਮਲ ਹੋਣਗੇ, ਦੀ ਰਾਇ ਲੈਣੀ ਚਾਹੁੰਦੀ ਹੈ।

ਫੈਡਰਲ ਹੈਲਥ ਮੰਤਰੀ ਪੈਟੀ ਹਾਜ਼ਦੂ ਨੇ ਵੀਰਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਆਖਿਆ ਕਿ ਸਬੂਤ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਸੁਪਰਵਾਈਜ਼ਡ ਕੰਜ਼ਮਪਸ਼ਨ ਸਾਈਟਸ ਤੇ ਸੇਵਾਵਾਂ ਜ਼ਿੰਦਗੀਆਂ ਬਚਾਉਂਦੀਆਂ ਹਨ। ਇਸ ਦੇ ਨਾਲ ਹੀ ਨਿਗਰਾਨੀ ਹੇਠ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਲਈ ਸਿਹਤ ਤੇ ਸੋਸ਼ਲ ਸੇਵਾਵਾਂ ਦੇ ਨਾਲ ਨਾਲ ਇਲਾਜ ਵੀ ਯਕੀਨੀ ਬਣਾਇਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਅਜੋਕੇ ਸਮੇਂ ਵਿਚ ਜਦੋਂ ਕੋਵਿਡ-19 ਮਹਾਂਮਾਰੀ ਕਾਰਨ ਹਾਲਾਤ ਖਰਾਬ ਹੋ ਚੁੱਕੇ ਹਨ ਤਾਂ ਅਜਿਹੇ ਵਿੱਚ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਦੀ ਮਦਦ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ। ਕੈਨੇਡਾ ਭਰ ਦੀਆਂ ਕਮਿਊਨਿਟੀਜ਼ ਤੋਂ ਇੱਕਠੀ ਕੀਤੀ ਜਾਣ ਵਾਲੀ ਫੀਡਬੈਕ ਨਾਲ ਸਾਨੂੰ ਕੈਨੇਡੀਅਨਾਂ ਦੀ ਮਦਦ ਕਰਨ ਤੇ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਮਿਲੇਗੀ।

ਮਹਾਂਮਾਰੀ ਦੌਂਰਾਨ ਨਸ਼ਿਆਂ ਦੀ ਓਵਰਡੋਜ਼ਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਨਸ਼ੀਲੇ ਪਦਾਰਥਾਂ ਦੀ ਸੇਫ ਸਪਲਾਈ ਸਬੰਧੀ ਟੋਰਾਂਟੋ ਦੇ ਨਵੇਂ ਪ੍ਰੋਜੈਕਟ ਲਈ ਵੀ ਫੈਡਰਲ ਸਰਕਾਰ ਵਲੌਂ 582,000 ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਕੋਵਿਡ-19 ਆਈਸੋਲੇਸ਼ਨ ਸ਼ੈਲਟਰ ਉੱਤੇ ਓਵਰਡੋਂਜ਼ ਪ੍ਰਿਵੈਨਸ਼ਨ ਸਾਈਟ ਸਤੰਬਰ ਦੇ ਅੰਤ ਤੱਕ ਚਲਾਏ ਜਾਣ ਲਈ ਟੋਰਾਂਟੋ ਹੈਲਥ ਕੇਅਰ ਸੈਂਟਰ ਨੂੰ ਹੈਲਥ ਕੈਨੇਡਾ ਵਲੋਂ ਵੀ ਛੋਟ ਦੇ ਦਿੱਤੀ ਗਈ ਹੈ।     

Related posts

Tata Motors launches its Mid – SUV Curvv at a starting price of ₹ 9.99 lakh

Gagan Oberoi

ਏਅਰ ਇੰਡੀਆ ਨੇ ਅਮਰੀਕਾ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂ

Gagan Oberoi

ਕਰੋਨਾਵਾਇਰਸ ਦੀ ਮਾਰ ਦੇ ਬਾਵਜੂਦ ਲਾਕਡਾਊਨ ਵਿੱਚੋਂ ਨਿਕਲਣ ਦੀ ਤਿਆਰੀ ਕਰ ਰਹੇ ਹਨ ਪ੍ਰੋਵਿੰਸ

Gagan Oberoi

Leave a Comment