Entertainment

ਫ਼ਿਲਮ ‘ਲਾਲ ਸਿੰਘ ਚੱਢਾ’ ਤੋਂ ਆਮਿਰ ਖ਼ਾਨ ਦਾ ਨਵਾਂ ਲੁਕ

ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਨੇ ਫ਼ਿਲਮ ‘ਲਾਲ ਸਿੰਘ ਚੱਢਾ’ ਤੋਂ ਇਕ ਨਵਾਂ ਲੁਕ ਸਾਹਮਣੇ ਆਇਆ ਹੈ। ਅਦਵੇਤ ਚੌਹਾਨ ਦੀ ਫ਼ਿਲਮ ਤੋਂ ਆਮਿਰ ਖ਼ਾਨ ਦਾ ਇਹ ਤੀਜਾ ਲੁਕ ਹੈ ਜੋ ਸਾਹਮਣੇ ਆਇਆ ਹੈ। ਹਾਲ ਹੀ ਵਿੱਚ ਆਮਿਰ ਖ਼ਾਨ ਫ਼ਿਲਮ ਦੀ ਸ਼ੂਟਿੰਗ ਲਈ ਗੁੜਗਾਉਂ ਪਹੁੰਚੇ ਹਨ। ਛੋਟੇ ਵਾਲ ਅਤੇ ਕਲੀਵ ਸ਼ੇਵ ਅਵਤਾਰ ਵਿੱਚ ਨਜ਼ਰ ਆਏ ਹਨ। ਇਸ ਨਾਲ ਜੁੜੀਆਂ ਫੋਟੋਆਂ ਅਤੇ ਵੀਡਿਓ ਸੋਸ਼ਲ ਮੀਡੀਆ ‘ਤੇ ਲਗਾਤਾਰ ਸਾਹਮਣੇ ਆ ਰਹੀਆਂ ਹਨ। ਦੱਸਣਯੋਗ ਹੈ ਕਿ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਹਾਲੀਵੁੱਡ ਫ਼ਿਲਮ ‘ਫਾਰੇਸਟ ਗੰਪ (1994)’ ਦਾ ਹਿੰਦੀ ਰੀਮੇਕ ਹੈ। ਪਿਛਲੇ ਸਾਲ ਦਸੰਬਰ ਵਿੱਚ ਕਰੀਨਾ ਕਪੂਰ ਖ਼ਾਨ ਅਤੇ ਆਮਿਰ ਖ਼ਾਨ ਚੰਡੀਗੜ੍ਹ ਵਿੱਚ ਸਪਾਟ ਕੀਤਾ ਗਿਆ ਸੀ। ਆਮਿਰ ਅਤੇ ਕਰੀਨਾ ਦੀ ਫ਼ਿਲਮ ਦੇ ਸੈੱਟ ਤੋਂ ਕੁਝ ਫੋਟੋ ਵੀ ਲੀਕ ਹੋਈਆਂ ਸਨ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ। ਆਮਿਰ ਖ਼ਾਨ ਨੇ ਪਲੇਨ ਪੈਂਟ ਅਤੇ ਚੈੱਕ ਸ਼ਰਟ ਨਾਲ ਪੱਗ ਬੰਨ੍ਹੀ ਹੋਈ ਸੀ। ਇਸ ਦੇ ਨਾਲ ਹੀ ਕਰੀਨਾ ਪਿੰਕ ਸਲਵਾਰ-ਕੁਰਤੇ ‘ਚ ਨਜ਼ਰ ਆਈ ਸੀ।

Related posts

BMW Group: Sportiness meets everyday practicality

Gagan Oberoi

Statement from Conservative Leader Pierre Poilievre

Gagan Oberoi

ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨੂੰ ਜਨਮ ਦਿਨ ‘ਤੇ ਖ਼ਾਸ ਅੰਦਾਜ਼ ‘ਚ ਦਿੱਤੀਆਂ ਸ਼ੁਭਕਾਮਨਾਵਾਂ

Gagan Oberoi

Leave a Comment