National

ਪੱਛਮੀ ਬੰਗਾਲ ਤੇ ਆਂਧਰਾ ਪ੍ਰਦੇਸ਼ ਨੂੰ ਛੱਡ ਕੇ ਬਾਕੀ ਭਾਰਤ ’ਚ ਹਵਾਈ ਸੇਵਾਵਾਂ ਮੁੜ ਸ਼ੁਰੂ

ਭਾਰਤ ’ਚ ਹਵਾਈ ਸੇਵਾਵਾਂ ਪੂਰੇ ਦੋ ਮਹੀਨਿਆਂ ਬਾਅਦ ਅੱਜ ਤੋਂ ਦੋਬਾਰਾ ਸ਼ੁਰੂ ਹੋ ਗਈਆਂ ਹਨ। ਪਰ ਹਾਲੇ ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ’ਚ ਹਵਾਈ ਸੇਵਾਵਾਂ ਸ਼ੁਰੂ ਨਹੀਂ ਹੋਣਗੀਆਂ। ਲੌਕਡਾਊਨ ਬੀਤੀ 25 ਮਾਰਚ ਤੋਂ ਲਾਗੂ ਹੋਇਆ ਸੀ ਤੇ ਤਦ ਤੋਂ ਹੀ ਦੇਸ਼ ਵਿੱਚ ਹਵਾਈ ਸੇਵਾਵਾਂ ਬੰਦ ਰੱਖੀਆਂ ਗਈਆਂ ਸਨ।

 

 

ਦਰਅਸਲ, ਹਰੇਕ ਸੂਬੇ ਨੇ ਉਡਾਣਾਂ ਲਈ ਆਪੋ–ਆਪਣੇ ਨਿਯਮ ਲਾਗੂ ਕੀਤੇ ਹਨ। ਦਿੱਲੀ ਦੇ ਹਵਾਈ ਅੱਡੇ ਤੋਂ ਅੱਜ ਸਵੇਰੇ 4:45 ਵਜੇ ਪਹਿਲੀ ਉਡਾਣ ਰਵਾਨਾ ਹੋਈ। ਮੁੰਬਈ ਦੇ ਹਵਾਈ ਅੱਡੇ ਤੋਂ ਸਵੇਰੇ ਪੌਣੇ 7 ਵਜੇ ਪਹਿਲੀ ਉਡਾਣ ਪਟਨਾ ਲਈ ਰਵਾਨਾ ਹੋਈ।

 

 

ਦੇਸ਼ ’ਚ ਘਰੇਲੂ ਹਵਾਈ ਸੇਵਾਵਾਂ ਦੀ ਸ਼ੁਰੂਆਤ ਨੂੰ ਲੈ ਕੇ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਦੇਸ਼ ਵਿੱਚ ਸ਼ਹਿਰੀ ਹਵਾਬਾਜ਼ੀ ਕਾਰਜਾਂ ਦੀ ਸਿਫ਼ਾਰਸ਼ ਕਰਨ ਲਈ ਵੱਖੋ–ਵੱਖਰੇ ਰਾਜਾਂ ਨਾਲ ਗੱਲਬਾਤ ਦਾ ਇੱਕ ਲੰਮਾ ਦਿਨ ਰਿਹਾ। ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਨੂੰ ਛੱਡ ਕੇ ਸੋਮਵਾਰ ਤੋਂ ਪੂਰੇ ਦੇਸ਼ ’ਚ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋਵੇਗੀ।

 

 

ਸ੍ਰੀ ਪੁਰੀ ਨੇ ਦੱਸਿਆ ਕਿ ਹਾਲੇ ਮੁੰਬਈ ਤੋਂ ਉਡਾਣਾਂ ਦੀ ਗਿਣਤੀ ਕੁਝ ਸੀਮਤ ਜਿਹੀ ਰੱਖੀ ਜਾਵੇਗੀ। ਆਂਧਰਾ ਪ੍ਰਦੇਸ਼ ’ਚ 26 ਮਈ ਤੋਂ ਅਤੇ ਪੱਛਮੀ ਬੰਗਾਲ ’ਚ 28 ਮਈ ਤੋਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾਵੇਗੀ।

 

 

ਲਗਭਗ ਦੋ ਮਹੀਨਿਆਂ ਪਿੱਛੋਂ ਘਰੇਲੂ ਉਡਾਣਾਂ ਦੇ ਟਾਕ–ਆੱਫ਼ ਲਈ ਹਵਾਈ ਅੱਡਿਆਂ ਉੱਤੇ ਅੱਜ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਹਵਾਈ ਅੱਡਿਆਂ ਉੱਤੇ ਹੁਣ ਨਵੇਂ ਨਿਯਮਾਂ ਨਾਲ ਸਭ ਕੁਝ ਬਦਲਿਆ ਹੋਇਆ ਦਿਸੇਗਾ। ਕੋਰੋਨਾ ਮਹਾਮਾਰੀ ਦੀ ਲਾਗ ਤੋਂ ਬਚਣ ਲਈ ਦੋ ਗਜ਼ ਦੀ ਦੂਰੀ ਤੇ ਬਿਨਾ ਛੋਹਣ ਦਾ ਸਿਸਟਮ ਲਾਗੂ ਹੋ ਜਾਵੇਗਾ।

Related posts

ਆਮ ਆਦਮੀ ਪਾਰਟੀ ਦੇ ਪੰਜੇ ਰਾਜ ਸਭਾ ਮੈਂਬਰ ਬਗੈਰ ਚੋਣ ਜੇਤੂ

Gagan Oberoi

Indian metal stocks fall as Trump threatens new tariffs

Gagan Oberoi

Salman Khan hosts intimate birthday celebrations

Gagan Oberoi

Leave a Comment