ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰਾਜ ਦੇ ਬੱਸ ਅਪਰੇਟਰਾਂ ਨੂੰ ਵੱਡੀ ਰਾਹਤ ਦਿੱਤੀ ਹੈ। 31 ਦਸੰਬਰ, 2020 ਤੱਕ ਸਾਰੇ ਸਟੇਜ ਕੈਰੀਜ, ਮਿਨੀ ਬੱਸ ਅਤੇ ਸਕੂਲ ਬੱਸ ਲਈ ਮੋਟਰ ਵਾਹਨ ਟੈਕਸ ‘ਤੇ 100 ਫ਼ੀਸਦ ਛੋਟ ਦਿੱਤੀ ਹੈ।
ਸਰਕਾਰੀ ਬਿਆਨ ਅਨੁਸਾਰ ਸਰਕਾਰ ਦੇ ਇਸ ਕਦਮ ਨਾਲ ਟਰਾਂਸਪੋਰਟ ਸੈਕਟਰ ਨੂੰ ਕੁੱਲ ਵਿੱਤੀ ਲਾਭ 100 ਕਰੋੜ ਰੁਪਏ ਹੋਏਗਾ। ਇਸ ਤੋਂ ਇਲਾਵਾ, ਸਰਕਾਰ ਨੇ ਬੱਸ ਅਪਰੇਟਰਾਂ ਨੂੰ ਬਿਨਾਂ ਕਿਸੇ ਵਿਆਜ਼ ਅਤੇ ਜੁਰਮਾਨੇ ਦੇ 31 ਮਾਰਚ 2021 ਤੱਕ ਬਕਾਇਆ ਟੈਕਸ ਅਦਾ ਕਰਨ ਦੀ ਸਹੂਲਤ ਦਿੱਤੀ ਹੈ।
previous post