ਪੰਜਾਬ ‘ਚ ਆਮ ਆਦਮੀ ਪਾਰਟੀ (AAP) ਦੀ ਨਵੀਂ ਸਰਕਾਰ ‘ਚ ਫੁੱਟ ਪੈਂਦੀ ਨਜ਼ਰ ਆ ਰਹੀ ਹੈ। ਹੁਣ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ (Kunwar Vijay Pratap Singh) ਨੇ ਦੋ ਸੀਨੀਅਰ ਆਈਪੀਐਸ ਅਧਿਕਾਰੀਆਂ ਪ੍ਰਬੋਧ ਕੁਮਾਰ ਤੇ ਅਰੁਣ ਪਾਲ ਸਿੰਘ ਦੀ ਨਿਯੁਕਤੀ ‘ਤੇ ਇਤਰਾਜ਼ ਜਤਾਇਆ ਹੈ। ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ‘ਚ ਵੱਡੇ ਫੇਰਬਦਲ ਹੋਏ। ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੇ 92 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ।
ਸ਼ਨਿੱਚਰਵਾਰ ਨੂੰ 1997 ਬੈਚ ਦੇ ਆਈਪੀਐਸ ਅਧਿਕਾਰੀ ਸਿੰਘ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ 25 ਮਾਰਚ ਨੂੰ 1988 ਬੈਚ ਦੇ ਆਈਪੀਐਸ ਅਧਿਕਾਰੀ ਕੁਮਾਰ ਨੂੰ ਵਿਸ਼ੇਸ਼ ਡੀਜੀਪੀ (ਇੰਟੈਲੀਜੈਂਸ) ਵਜੋਂ ਨਿਯੁਕਤ ਕੀਤਾ ਹੈ। ਕੁੰਵਰ ਪ੍ਰਤਾਪ ਨੇ ਸ਼ਨਿੱਚਰਵਾਰ ਨੂੰ ਫੇਸਬੁੱਕ ਪੋਸਟ ਰਾਹੀਂ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਨਿਯੁਕਤੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਨਾਲ ਹੀ ਇਸ ‘ਤੇ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਹੈ।
ਉਨ੍ਹਾਂ ਲਿਖਿਆ, ‘ਆਮ ਲੋਕਾਂ ਦੀ ਮੰਗ ‘ਤੇ ਮੈਂ ਪਾਰਟੀ ਦੇ ਮੰਚ ‘ਤੇ ਉਨ੍ਹਾਂ ਦੋ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ‘ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਜੋ ਨੰਬਰ ਇਕ ਤੇ ਨੰਬਰ ਦੋ ਦੇ ਤੌਰ ‘ਤੇ ਤਤੱਕਾਲੀ SIT ਦਾ ਹਿੱਸਾ ਸਨ ਤੇ ਜਿਨ੍ਹਾਂ ਨੇ ਵੱਡੇ ਸਿਆਸੀ ਘਰਾਣਿਆਂ ਦਾ ਪੱਖ ਲਿਆ ਸੀ। ਇਹ ਦੋ ਅਧਿਕਾਰੀ ਬਰਗਾੜੀ-ਬਹਿਬਲ-ਕੋਟਕਪੂਰਾ ਮਾਮਲੇ ‘ਚ ਨਿਆਂ ਨਾ ਮਿਲਣ ਲਈ ਜ਼ਿੰਮੇਵਾਰ ਹਨ। ਮੈਂ SIT ‘ਚ ਨੰਬਰ ਤਿੰਨ ‘ਤੇ ਸੀ। ਨੰਬਰ ਇਕ ਨੂੰ ਪੁਲਿਸ ਵਿਭਾਗ ਦੇ ਸਭ ਤੋਂ ਤਾਕਤਵਰ ਪੋਸਟ ਖੁਫੀਆ ਪ੍ਰਮੁੱਖ ਬਣਾਇਆ ਗਿਆ ਹੈ। ਨੰਬਰ ਦੋ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਰੂਪ ‘ਚ ਇਨਾਮ ਦਿੱਤਾ ਗਿਆ ਹੈ।’
ਉਨ੍ਹਾਂ ਨੇ ਪੋਸਟ ‘ਚ ਇਹ ਵੀ ਲਿਖਿਆ ਕਿ ਕਿਸੇ ਨੂੰ ਵੀ ਬੇਅਦਬੀ ਦੇ ਮੁੱਦੇ ‘ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਬੇਅਦਬੀ ਦੇ ਮੁੱਦੇ ‘ਤੇ ਸਿਆਸਤ ਕਰਨ ਵਾਲਿਆਂ ਨੂੰ ਸੁਪਰੀਮ ਕੋਰਟ ਨੇ ਸਜ਼ਾਵਾਂ ਦਿੱਤੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਦੇ ਦੋ ਵੱਡੇ ਸਿਆਸੀ ਪਰਿਵਾਰਾਂ ਨੂੰ ਸਜ਼ਾ ਦਿੱਤੀ ਜੋ ਮੇਰੇ ਅਸਤੀਫੇ ਤੋਂ ਈਰਖਾ ਕਰ ਰਹੇ ਸਨ। ਇਹ ਦੋਵੇਂ ਪਰਿਵਾਰ ਪੰਜਾਬ ਰਾਜ ਦੇ ਸਿਆਸੀ ਮੈਦਾਨ ‘ਚ ਕਦੇ ਨਹੀਂ ਆਉਣਗੇ। ਆਮ ਤੌਰ ‘ਤੇ ‘ਆਪ’ ਸਰਕਾਰ ਤੋਂ ਬੇਅਦਬੀ ਮਾਮਲੇ ‘ਚ ਲੋਕਾਂ ਨੂੰ ਇਨਸਾਫ਼ ਦੀਆਂ ਬਹੁਤ ਉਮੀਦਾਂ ਸਨ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ।