Punjab

ਪੰਜਾਬ ‘ਚ ਕਰਾਰੀ ਹਾਰ ਦੇ ਬਾਅਦ ਕਾਂਗਰਸ ‘ਚ ਘਮਾਸਾਨ, ਸੰਸਦ ਬਿੱਟੂ ਬੋਲੇ- ਬਨਾਵਟੀ ਨੇਤਾ ਸਾਬਤ ਹੋਏ ਆਤਮਘਾਤੀ ਬੰਬ

ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸੀ ਆਗੂਆਂ ਦਾ ਗੁੱਸਾ ਸਾਹਮਣੇ ਆਉਣ ਲੱਗਾ ਹੈ। ਸਾਂਸਦ ਗੁਰਜੀਤ ਔਜਲਾ, ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਤੋਂ ਬਾਅਦ ਹੁਣ ਸਾਂਸਦ ਰਵਨੀਤ ਬਿੱਟੂ ਤੇ ਮੋਹਾਲੀ ਸੀਟ ਤੋਂ ਚੋਣ ਹਾਰਨ ਵਾਲੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਹਾਰ ਦਾ ਦੋਸ਼ ਹਾਈਕਮਾਂਡ ਦੇ ਫੈਸਲਿਆਂ ‘ਤੇ ਮੜ੍ਹਿਆ। ਬਿੱਟੂ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਕਿਹਾ ਕਿ ਕੁਝ ਆਗੂਆਂ ਦੀ ਕੁਰਸੀ ਦੀ ਲਾਲਸਾ ਕਾਰਨ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਹ ਲੀਡਰਾਂ ਦੀ ਹਾਰ ਹੈ, ਵਰਕਰਾਂ ਦੀ ਨਹੀਂ।

ਪਾਰਟੀ ‘ਚ ਕੁਝ ਨਕਲੀ ਆਗੂ ਆ ਗਏ ਹਨ, ਜੋ ਪਾਰਟੀ ਲਈ ਆਤਮਘਾਤੀ ਬੰਬ ਸਾਬਤ ਹੋਏ ਹਨ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਪੰਜਾਬ ਆਈ ਤਾਂ ਸੂਬਾ ਪ੍ਰਧਾਨ ਨੇ ਸਟੇਜ ‘ਤੇ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਵੱਡੀ ਬੇਇਨਸਾਫ਼ੀ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਵਰਕਰਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਹਮੇਸ਼ਾ ਜਿੱਤ-ਹਾਰ ਹੁੰਦੀ ਹੈ। ਘਰ ਬੈਠਣ ਦੀ ਬਜਾਏ ਬਾਹਰ ਜਾ ਕੇ ਲੋਕਾਂ ਦੀ ਸੇਵਾ ਕਰੋ। ਇਸ ਵਾਰ ਸਾਡੀਆਂ ਗਲਤੀਆਂ ਕਰਕੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਆਗੂ ਆਪੋ ਆਪਣੀਆਂ ਫੋਟੋਆਂ ਲਾਉਣ ਦੀਆਂ ਗੱਲਾਂ ਕਰਨ ਲੱਗੇ। ਜਿਨ੍ਹਾਂ ਨੇ ਵਰਕਰਾਂ ਦੀ ਪਿੱਠ ਲਗਵਾਈ, ਉਹ ਉਨ੍ਹਾਂ ਦਾ ਹਿਸਾਬ ਲੈਣਗੇ। ਹੁਣ ਹੋਰ ਪਾਰਟੀਆਂ ‘ਚ ਸ਼ਾਮਲ ਹੋਣ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਹ ਤੁਹਾਨੂੰ ਸ਼ਾਮਲ ਕਰਕੇ ਵਰਤਣਗੇ।

ਕੈਪਟਨ ਨੂੰ ਹਟਾਉਣਾ, ਜਾਖੜ ਨੂੰ ਮੁੱਖ ਮੰਤਰੀ ਨਾ ਬਣਾਉਣਾ ਵੱਡੀ ਗਲਤੀ : ਬਲਬੀਰ ਸਿੱਧੂ

ਸਾਬਕਾ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਨਵਜੋਤ ਸਿੱਧੂ ਵਾਂਗ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਪਾਰਟੀ ਦੀ ਕਮਾਨ ਸੌਂਪ ਕੇ ਆਪਣੀ ਹਾਰ ਲਿਖਵਾਈ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਜਾਖੜ ਨੂੰ ਮੁੱਖ ਮੰਤਰੀ ਨਾਂ ਬਣਾਉਣਾ ਵੱਡੀ ਭੁੱਲ ਦੱਸਿਆ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦਾ ਪੂਰਾ ਸਮਰਥਨ ਮਿਲਣ ਦੇ ਬਾਵਜੂਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਾ ਬਣਾਉਣਾ ਗਲਤ ਹੈ। ਜਾਖੜ ਦੀ ਥਾਂ ਬਾਹਰਲੇ ਆਗੂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣਾ ਜੋ ਚਾਰ ਸਾਲ ਪਹਿਲਾਂ ਹੀ ਕਾਂਗਰਸ ‘ਚ ਸ਼ਾਮਲ ਹੋਏ ਸਨr। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਹੋਈ, ਜੋ ਕਿ ਸੱਚੇ ਕਾਂਗਰਸੀ ਨਹੀਂ ਸਨ।

ਸਿੱਧੂ-ਚੰਨੀ ਦੀ ਲੜਾਈ ਤੋਂ ਤੰਗ ਆਏ ਲੋਕਾਂ ਨੇ ਸਿਖਾਇਆ ਸਬਕ

ਸਿੱਧੂ ਤੇ ਚੰਨੀ ਦੀ ਇੱਕ ਦੂਜੇ ਖਿਲਾਫ਼ ਬਿਆਨਬਾਜ਼ੀ ਕਾਰਨ ਪਾਰਟੀ ‘ਚ ਠੰਡੀ ਜੰਗ ਸ਼ੁਰੂ ਹੋ ਗਈ ਹੈ। ਲੋਕਾਂ ਨੇ ਇਸ ਤੋਂ ਤੰਗ ਆ ਕੇ ਸਾਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਅਪਮਾਨਜਨਕ ਸ਼ਬਦਾਂ ‘ਤੇ ਮੁਆਫੀ ਮੰਗਣ ਦੀ ਬਜਾਏ ਬੇਸ਼ਰਮੀ ਵਾਲਾ ਵਿਵਹਾਰ ਕੀਤਾ। ਬਲਬੀਰ ਸਿੱਧੂ ਨੇ ਕਿਹਾ ਕਿ ਨਵਜੋਤ ਸਿੱਧੂ ਤੇ ਚੰਨੀ ਦੇ ਅਪਸ਼ਬਦ ਬੋਲਣ ਨਾਲ ਪਾਰਟੀ ਨੂੰ ਵੀ ਨੁਕਸਾਨ ਹੋਇਆ ਹੈ। ਕੋਈ ਵੀ ਜ਼ਿੰਮੇਵਾਰੀ ਲੈਣ ਦੀ ਬਜਾਏ ਦੋਵੇਂ ਬੇਸ਼ਰਮੀ ਨਾਲਅਜਿਹਾ ਵਿਵਹਾਰ ਕਰ ਰਹੇ ਹਨ ਜਿਵੇਂ ਉਨ੍ਹਾਂ ਨੇ ਪਰਮਵੀਰ ਚੱਕਰ ਜਿੱਤ ਲਿਆ ਹੋਵੇ।

Related posts

Instagram, Snapchat may be used to facilitate sexual assault in kids: Research

Gagan Oberoi

Peel Regional Police – Stolen Vehicles and Firearm Recovered Following Armed Carjacking in Brampton

Gagan Oberoi

ਲੁਧਿਆਣਾ ‘ਚ ਔਡ-ਈਵਨ ਤੋਂ ਦੁਕਾਨਦਾਰ ਪ੍ਰੇਸ਼ਾਨ, ਕਿਹਾ ਠੇਕੇ ਵੀ ਕਰੋ ਬੰਦ

Gagan Oberoi

Leave a Comment