Punjab

ਪੰਜਾਬ ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਤੇ ਪੁੱਤਰ ਨੂੰ ਗੁਆਂਢੀਆਂ ਨੇ ਮਾਰੀ ਗੋਲ਼ੀ, ਦੋ ਬਾਊਂਸਰ ਵੀ ਜ਼ਖ਼ਮੀ

 ਸ਼ਨਿੱਚਰਵਾਰ ਰਾਤ ਗੁਆਂਢੀ ਨਾਲ ਲੜਾਈ ਹੋਣ ਉੱਤੇ ਉਸ ਦੇ ਬਾਊਂਸਰਾਂ ਵੱਲੋਂ ਗੋਲ਼ੀਆਂ ਚਲਾਏ ਜਾਣ ਕਾਰਨ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਤੇ ਕਾਂਗਰਸੀ ਪਰਮਜੀਤ ਸਿੰਘ ਬੱਤਰਾ ਤੇ ਉਨ੍ਹਾਂ ਦਾ ਲੜਕਾ ਕਨਿਸ਼ਕ ਬੱਤਰਾ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਡਾ ਰਣਜੀਤ ਐਵੀਨਿਊ ਦੇ ਏ ਬਲਾਕ ‘ਚ ਕੰਵਰ ਢੀਂਗਰਾ ਦੇ ਘਰ ਫੰਕਸ਼ਨ ਚੱਲ ਰਿਹਾ ਸੀ। ਇਸ ਦੌਰਾਨ ਰਾਤ ਕਰੀਬ ਡੇਢ ਵਜੇ ਪਰਮਜੀਤ ਸਿੰਘ ਬਤਰਾ ਵੱਲੋਂ ਗਲੀ ਨੂੰ ਲੱਗਦੇ ਗੇਟ ਬੰਦ ਕਰ ਦਿੱਤੇ ਗਏ। ਗੇਟ ਬੰਦ ਕਰਨ ਉੱਤੇ ਕੁੰਵਰ ਢੀਂਗਰਾ ਦੇ ਬਾਊਂਸਰ ਦੀ ਪਰਮਜੀਤ ਬੱਤਰਾ ਨਾਲ ਬਹਿਸਬਾਜ਼ੀ ਹੋ ਗਈ।ਪਰਮਜੀਤ ਬੱਤਰਾ ਵੱਲੋਂ ਫੋਨ ਉਤੇ ਇਸ ਬਾਰੇ ਕੰਵਰ ਢੀਂਗਰਾ ਨੂੰ ਜਾਣਕਾਰੀ ਦੇਣ ਉਤੇ ਉਹ ਆਪਣੇ ਬਾਊਂਸਰਾਂ ਨਾਲ ਪੁੱਜੇ। ਇਸ ਦੌਰਾਨ ਦੋਵੇਂ ਧਿਰਾਂ ਵਿਚ ਹੋਏ ਝਗੜੇ ਦੌਰਾਨ ਕੰਵਰ ਢੀਂਗਰਾ ਦੇ ਬਾਊਂਸਰਾਂ ਵੱਲੋਂ ਗੋਲੀ ਚਲਾਉਣ ਉਤੇ ਪਰਮਜੀਤ ਬੱਤਰਾ ਤੇ ਉਨ੍ਹਾਂ ਦਾ ਲੜਕਾ ਕਨਿਸ਼ਕ ਬੱਤਰਾ ਜ਼ਖ਼ਮੀ ਹੋ ਗਏ। ਪਰਮਜੀਤ ਬੱਤਰਾ ਦੇ ਇਕ ਤੇ ਉਨ੍ਹਾਂ ਦੇ ਲੜਕੇ ਕਨਿਸ਼ਕ ਦੇ ਦੋ ਗੋਲ਼ੀਆਂ ਲੱਗੀਆਂ। ਪਰਮਜੀਤ ਬੱਤਰਾ ਨੂੰ ਅਮਨਦੀਪ ਹਸਪਤਾਲ, ਜਦੋਂਕਿ ਕਨਿਸ਼ਕ ਦੀ ਹਾਲਤ ਗੰਭੀਰ ਹੋਣ ਕਰਕੇ ਡੀਐਮਸੀ ਲੁਧਿਆਣਾ ਦਾਖ਼ਲ ਕਰਵਾ ਦਿੱਤਾ ਗਿਆ ਹੈ। ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਦੋਹਾਂ ਧਿਰਾਂ ‘ਤੇ ਕਰਾਸ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।vਪਰਮਜੀਤ ਬੱਤਰਾ ਵੱਲੋਂ ਫੋਨ ਉਤੇ ਇਸ ਬਾਰੇ ਕੰਵਰ ਢੀਂਗਰਾ ਨੂੰ ਜਾਣਕਾਰੀ ਦੇਣ ਉਤੇ ਉਹ ਆਪਣੇ ਬਾਊਂਸਰਾਂ ਨਾਲ ਪੁੱਜੇ। ਇਸ ਦੌਰਾਨ ਦੋਵੇਂ ਧਿਰਾਂ ਵਿਚ ਹੋਏ ਝਗੜੇ ਦੌਰਾਨ ਕੰਵਰ ਢੀਂਗਰਾ ਦੇ ਬਾਊਂਸਰਾਂ ਵੱਲੋਂ ਗੋਲੀ ਚਲਾਉਣ ਉਤੇ ਪਰਮਜੀਤ ਬੱਤਰਾ ਤੇ ਉਨ੍ਹਾਂ ਦਾ ਲੜਕਾ ਕਨਿਸ਼ਕ ਬੱਤਰਾ ਜ਼ਖ਼ਮੀ ਹੋ ਗਏ। ਪਰਮਜੀਤ ਬੱਤਰਾ ਦੇ ਇਕ ਤੇ ਉਨ੍ਹਾਂ ਦੇ ਲੜਕੇ ਕਨਿਸ਼ਕ ਦੇ ਦੋ ਗੋਲ਼ੀਆਂ ਲੱਗੀਆਂ। ਪਰਮਜੀਤ ਬੱਤਰਾ ਨੂੰ ਅਮਨਦੀਪ ਹਸਪਤਾਲ, ਜਦੋਂਕਿ ਕਨਿਸ਼ਕ ਦੀ ਹਾਲਤ ਗੰਭੀਰ ਹੋਣ ਕਰਕੇ ਡੀਐਮਸੀ ਲੁਧਿਆਣਾ ਦਾਖ਼ਲ ਕਰਵਾ ਦਿੱਤਾ ਗਿਆ ਹੈ। ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਦੋਹਾਂ ਧਿਰਾਂ ‘ਤੇ ਕਰਾਸ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

ਚੋਣ ਕਮਿਸ਼ਨ ਵਲੋਂ ਭਗਵੰਤ ਮਾਨ ਨੂੰ ਕੀਤਾ ਨੋਟਿਸ ਜਾਰੀ

Gagan Oberoi

PGI ‘ਚ ਵੀ ਹੋਵੇਗਾ ਕੋਰੋਨਾ ਵੈਕਸੀਨ ਦੇ ਲਈ ਮਨੁੱਖੀ ਪ੍ਰਯੋਗ

Gagan Oberoi

Peel Regional Police – Appeal for Dash-Cam Footage in Relation to Brampton Homicide

Gagan Oberoi

Leave a Comment