News

ਪੰਜਾਬੀਆਂ ਦੀ ਬੱਲੇ-ਬੱਲੇ : ਟੈਕਸੀ ਡਰਾਈਵਰ ਰਹੇ ਅਮਰਜੀਤ ਸੋਹੀ ਐਡਮੰਟਨ ਤੇ ਜਯੋਤੀ ਗੌਂਡੇਕ ਕੈਲਗਰੀ ਦੇ ਮੇਅਰ ਬਣੇ

ਕੈਨੇਡਾ ਦੇ ਅਲਬਰਟਾ ਸੂਬੇ ‘ਚ ਦੋ ਪੰਜਾਬੀ ਮੂਲ ਦੇ ਮੇਅਰ ਚੁਣੇ ਜਾਣ ਨਾਲ ਨਵਾਂ ਇਤਿਹਾਸ ਸਿਰਜਿਆ ਗਿਆ। ਅਮਜੀਤ ਸੋਹੀ ਐਡਮੰਟਨ ਤੋਂ ਅਤੇ ਜਯੋਤੀ ਗੌਂਡੇਕ ਕੈਲਗਰੀ ਤੋਂ ਪੰਜਾਬੀ ਮੂਲ ਦੇ ਮੇਅਰ ਚੁਣੇ ਗਏ। ਅਲਬਰਟਾ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਪੰਜਾਬੀ ਮੂਲ ਦਾ ਵਿਅਕਤੀ ਮੇਅਰ ਚੁਣਿਆ ਗਿਆ ਹੋਵੇ। ਖਾਸ ਗੱਲ ਇਹ ਵੀ ਹੈ ਕਿ ਅਮਰਜੀਤ ਸੋਹੀ ਜੋ ਕਿ ਪਹਿਲਾਂ ਕੈਨੇਡਾ ਦੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ, ਨੇ 45 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਮਾਇਕ ਨਿੱਕਲ ਨੂੰ ਹਰਾਇਆ ਜਦੋਂਕਿ ਜਯੋਤੀ ਗੌਂਡੇਕ ਨੇ ਲਗਪਗ 58 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਜੇਰੋਮੀ ਫਾਰਕਨ ਨੂੰ ਹਰਾਇਆ। ਦੋ ਪੰਜਾਬੀਆਂ ਦੇ ਮੇਅਰ ਚੁਣੇ ਜਾਣ ਨਾਲ ਦੁਨੀਆ ਭਰ ਵਿਚ ਪੰਜਾਬੀਆੰ ਦੀ ਬੱਲੇ-ਬੱਲੇ ਹੋ ਰਹੀ ਹੈ। ਭਾਰਤ ਤੋਂ ਆਏ 57 ਸਾਲਾ ਸੋਹੀ ਲਈ ਇਹ ਇਕ ਹੋਰ ਵੱਡੀ ਸਿਆਸੀ ਪ੍ਰਾਪਤੀ ਹੈ। 18 ਸਾਲ ਦੀ ਉਮਰ ‘ਚ 1982 ‘ਚ ਐਡਮਿੰਟਨ ਆਏ ਸੋਹੀ ਨੇ ਮਾਈਕ ਨਿੱਕਲ ਨੂੰ ਹਰਾ ਕੇ ਲੀਡ ਹਾਸਲ ਕੀਤੀ। ਉਨ੍ਹਾਂ ਪਹਿਲਾਂ 2007 ਤੋਂ 2015 ਤਕ ਦੱਖਣ -ਪੂਰਬੀ ਵਾਰਡ 12 ‘ਚ ਐਡਮੰਟਨ ਸਿਟੀ ਕੌਂਸਲਰ ਵਜੋਂ ਸੇਵਾ ਨਿਭਾਈ। ਸੋਹੀ ਨੇ ਅੰਗਰੇਜ਼ੀ ਸਥਾਨਕ ਲਾਇਬ੍ਰੇਰੀਆਂ ‘ਚ ਹੀ ਸਿੱਖੀ।

ਅਮਰਜੀਤ ਸੋਹੀ ਕੈਨੇਡਾ ‘ਚ ਪ੍ਰਵਾਸੀਆਂ ਦੀ ਇੱਕ ਸਫਲਤਾ ਦੀ ਕਹਾਣੀ ਹੈ ਕਿਉਂਕਿ ਉਸਨੇ ਸਿਆਸਤ ‘ਚ ਆਉਣ ਦਾ ਫੈਸਲਾ ਕਰਨ ਤੋਂ ਪਹਿਲਾਂ ਇੱਕ ਟੈਕਸੀ ਡਰਾਈਵਰ ਤੇ ਫਿਰ ਐਡਮੰਟਨ ਟ੍ਰਾਂਜ਼ਿਟ ਸੇਵਾ ਲਈ ਇੱਕ ਬੱਸ ਡਰਾਈਵਰ ਵਜੋਂ ਵੀ ਕੰਮ ਕੀਤਾ ਸੀ।

Related posts

ਦੁਖਦਾਈ ! ਰੱਖੜੀ ਵਾਲੇ ਦਿਨ ਮੁਕੰਦਪੁਰ ਤੋਂ ਆਸਟ੍ਰੇਲੀਆ ਗਏ ਮੇਹਰਦੀਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Gagan Oberoi

ਕਿਸਨੇ ਤੋੜਿਆ ਆਲੀਆ ਭੱਟ ਦਾ ਦਿਲ? ਜਾਣੋ ਅਭਿਨੇਤਰੀ ਦਾ ਵੈਲੇਨਟਾਈਨ ਡੇ ਤੋਂ ਕਿਉਂ ਉੱਠ ਗਿਆ ਵਿਸ਼ਵਾਸ

Gagan Oberoi

ਰਕੁਲ ਪ੍ਰੀਤ ਸਿੰਘ ਵੱਲੋਂ ਫੁਰਸਤ ਦੇ ਪਲਾਂ ਦੀਆਂ ਤਸਵੀਰਾਂ ਸਾਂਝੀਆਂ

Gagan Oberoi

Leave a Comment