Canada

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਮਰਜੈਂਸੀ ਰਿਸਪਾਂਸ ਬੈਨੀਫਿਟ ਅਤੇ ਜ਼ਰੂਰੀ ਕਰਮਚਾਰੀਆਂ ਨੂੰ ਸਹਾਇਤਾ ਪਹੁੰਚਾਉਣ ਦਾ ਕੀਤਾ ਐਲਾਨ


ਟੋਰਾਂਟੋ (ਗਗਨਦੀਪ ਸਿੰਘ) : ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜਿਥੇ ਪੂਰੀ ਦੁਨੀਆ ਪ੍ਰਭਾਵਿਤ ਹੋਈ ਹੈ, ਉਥੇ ਕੈਨੇਡਾ ਨੂੰ ਵੀ ਇਸ ਭਿਆਨਕ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਦੇ ਬਾਵਜੂਦ ਕੈਨੇਡਾ ਸਰਕਾਰ ਇਸ ਮਹਾਂਮਾਰੀ ਤੋਂ ਬਚਣ ਲਈ ਕੈਨੇਡਾ ਵਾਸੀਆਂ ਲਈ ਕੁਝ ਵਿੱਤੀ ਮਦਦ ਦਾ ਐਲਾਨ ਕਰਨ ਜਾ ਰਹੀ ਹੈ। ਜਿਸ ਨਾਲ ਉਨ੍ਹਾਂ ਦੇ ਕਾਰੋਬਾਰਾਂ ਵਿਚ ਹੋਏ ਨੁਕਸਾਨ ਵਿਚ ਕੁਝ ਸਹਾਇਤਾ ਮਿਲੇਗੀ।
ਕਿਸੇ ਵੀ ਕੈਨੇਡੀਅਨ ਨੂੰ ਆਪਣੀ ਸਿਹਤ, ਪਰਿਵਾਰ ਦੀ ਸਿਹਤ, ਦਵਾਈ ਅਤੇ ਆਪਣੇ ਭੋਜਨ ਤੋਂ ਇਲਾਵਾ ਪਰਿਵਾਰਕ ਦੇਖਭਾਲ ਲਈ  ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਯੋਗ ਕਾਮਿਆਂ ਨੂੰ ਚਾਰ ਮਹੀਨਿਆਂ ਵਿਚ ਚਾਰ ਹਫਤਿਆਂ ਲਈ 2,000 ਦਾ ਭੁਗਤਾਨ ਕੀਤਾ ਜਾਵੇਗਾ। ਇਹ ਸਹੂਲਤ ਉਨ੍ਹਾਂ ਨੂੰ ਮਿਲੇਗੀ, ਜਿਸ ਦਾ ਕਾਰੋਬਾਰ ਕੋਰੋਨਾ ਕਾਰਨ ਪ੍ਰਭਾਵਿਤ ਹੋਏ ਹਨ। ਪ੍ਰਧਾਨ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਲੋਕਾਂ ਦੀ ਬਿਹਤਰ ਸਹਾਇਤਾ ਲਈ ਕਦਮ ਵਧਾ ਰਹੀ ਹੈ, ਜਿਨ੍ਹਾਂ ਨੂੰ ਫੌਰੀ ਮਦਦ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਨਿੱਕੇ ਕਾਰੋਬਾਰਾਂ ਨੂੰ ਰਾਹਤ ਦੇਣ ਲਈ ਵਿੱਤੀ ਮਦਦ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਨਿੱਕੇ ਕਾਰੋਬਾਰ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੇ ਹਨ। ਇਸ ਨਾਲ ਪੂਰੇ ਕੈਨੇਡਾ ਦੇ ਅਰਥਚਾਰੇ ਵਿੱਚ ਖੜੋਤ ਆ ਗਈ ਹੈ।
ਕੈਨੇਡਾ ਐਮਰਜੰਸੀ ਬਿਜ਼ਨਸ ਐਕਾਊਂਟ ਪ੍ਰੋਗਰਾਮ ਲਈ ਯੋਗਤਾ ਸਬੰਧੀ ਨਿਯਮਾਂ ਵਿੱਚ ਕੁੱਝ ਤਬਦੀਲੀਆਂ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਬੈਂਕਸ ਤੇ ਕ੍ਰੈਡਿਟ ਯੂਨੀਅਨਜ਼ ਵੱਲੋਂ ਇਸ ਪ੍ਰੋਗਰਾਮ ਨੂੰ ਪਿਛਲੇ ਹਫਤੇ ਡਲਿਵਰ ਕੀਤਾ ਜਾਣਾ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਤਹਿਤ, ਫੈਡਰਲ ਸਰਕਾਰ ਵੱਲੋਂ 40,000 ਡਾਲਰ ਤੱਕ ਦੇ ਵਿਆਜ਼ ਮੁਕਤ ਕਰਜ਼ੇ ਦਾ ਪੱਖ ਵੀ ਪੂਰਿਆ ਜਾ ਰਿਹਾ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਜੇ 2022 ਦੇ ਅੰਤ ਤੱਕ ਬਕਾਇਆ ਰਕਮ ਅਦਾ ਕਰ ਦਿੱਤੀ ਜਾਂਦੀ ਹੈ ਤਾਂ ਹਰੇਕ ਕਰਜ਼ੇ ਦਾ ਇੱਕ ਚੌਥਾਈ ਹਿਸਾ ਮੁਆਫ ਕਰ ਦਿੱਤਾ ਜਾਵੇਗਾ।
ਕੁੱਝ ਨਿੱਕੇ ਤੇ ਦਰਮਿਆਨੇ ਕਾਰੋਬਾਰਾਂ ਦੇ ਮਾਲਕਾਂ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਇਸ ਦੌਰਾਨ ਤੈਅਸ਼ੁਦਾ ਤਨਖਾਹਾਂ ਉਨ੍ਹਾਂ ਦੇ ਦਾਇਰੇ ਤੋਂ ਬਾਹਰ ਹਨ ਤੇ ਇਸ ਲਈ ਉਹ ਕਰਜ਼ੇ ਲਈ ਯੋਗ ਨਹੀਂਂ ਹੋ ਸਕਣਗੇ। ਇੱਥੇ ਦੱਸਣਾ ਬਣਦਾ ਹੈ ਕਿ ਸ਼ਨਿੱਚਰਵਾਰ ਨੂੰ ਹਾਊਸ ਆਫ ਕਾਮਨਜ਼ ਦੀ ਐਮਰਜੰਸੀ ਸਿਟਿੰਗ ਦੌਰਾਨ ਪਾਸ ਕੀਤੇ ਮਤੇ ਵਿੱਚ ਫੈਡਰਲ ਸਰਕਾਰ ਨੇ ਲੋਨ ਪ੍ਰੋਗਰਾਮ ਦਾ ਪ੍ਰਭਾਵਸ਼ਾਲੀ ਢੰਗ ਨਾਲ ਪਸਾਰ ਕਰਨ ਦਾ ਫੈਸਲਾ ਕੀਤਾ ਸੀ।

ਕੋਵਿਡ-19 ਮਹਾਮਾਰੀ ਕਾਰਨ ਆਪਣੀ ਆਮਦਨ ਗੁਆ ਚੁੱਕੇ ਕੈਨੇਡੀਅਨਾਂ ਲਈ ਨਵੇਂ ਫੈਡਰਲ ਏਡ ਬੈਨੇਫਿਟ ਵਾਸਤੇ ਅਰਜ਼ੀਆਂ ਖੁੱਲ੍ਹਣ ਦੇ ਪਹਿਲੇ ਕੁੱਝ ਹੀ ਘੰਟਿਆਂ ਵਿੱਚ 300,000 ਕੈਨੇਡੀਅਨਾਂ ਤੋਂ ਵੀ ਵੱਧ ਅਪਲਾਈ ਕਰ ਚੁੱਕੇ ਹਨ। ਇਹ ਜਾਣਕਾਰੀ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਜੀਨ ਯਵੇਸ ਡਕਲਸ ਵੱਲੋਂ ਦਿੱਤੀ ਗਈ।

ਨਿਊ ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ (ਕਰਬ) ਲਈ ਐਪਲੀਕੇਸ਼ਨ ਪੋਰਟਲ ਦੀ ਸ਼ੁਰੂਆਤ ਸੋਮਵਾਰ ਨੂੰ ਹੋਈ। ਫੈਡਰਲ ਸਰਕਾਰ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਕੋਵਿਡ-19 ਆਊਟਬ੍ਰੇਕ ਕਾਰਨ ਦੋ ਮਿਲੀਅਨ ਕੈਨੇਡੀਅਨਜ਼ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੁਪਹਿਰ ਸਮੇਂ ਜਦੋਂ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ ਗਿਆ ਓਨੇ ਚਿਰ ਨੂੰ 240,000 ਕੈਨੇਡੀਅਨ ਸਫਲਤਾਪੂਰਬਕ ਅਪਲਾਈ ਕਰ ਚੁੱਕੇ ਸਨ। ਇਸ ਤੋਂ ਅੰਦਾਜ਼ਨ ਇੱਕ ਘੰਟੇ ਬਾਅਦ ਹੀ ਡਕਲਸ ਨੇ ਆਖਿਆ ਕਿ ਇਹ ਅੰਕੜਾ 300,000 ਡਾਲਰ ਤੋਂ ਵੀ ਟੱਪ ਗਿਆ ਹੈ।
ਇਸ ਨਵੇਂ ਬੈਨੇਫਿਟ ਤਹਿਤ ਸਫਲ ਰਹਿਣ ਵਾਲੇ ਬਿਨੈਕਾਰਾਂ ਨੂੰ ਚਾਰ ਮਹੀਨਿਆਂ ਲਈ ਮਹੀਨੇ ਦੇ 2000 ਡਾਲਰ ਦਿੱਤੇ ਜਾਇਆ ਕਰਨਗੇ। ਹਾਲਾਂਕਿ ਇਸ ਯੋਜਨਾ ਲਈ ਹਰ ਕੋਈ ਯੋਗ ਨਹੀਂ ਹੈ। ਇਸ ਵਾਸਤੇ ਯੋਗ ਬਣਨ ਲਈ ਸ਼ਰਤ ਇਹ ਹੈ ਕਿ ਬਿਨੈਕਾਰ ਨੇ ਪਿਛਲੇ 12 ਮਹੀਨਿਆਂ ਜਾਂ 2019 ਵਿੱਚ 5000 ਡਾਲਰ ਕਮਾਏ ਹੋਣ। ਇਸ ਤੋਂ ਇਲਾਵਾ ਉਸ ਦੀ ਨੌਕਰੀ ਜਾਣ ਦਾ ਮੁੱਖ ਕਾਰਨ ਕੋਵਿਡ-19 ਮਹਾਮਾਰੀ ਰਹੀ ਹੋਵੇ।

Related posts

Canada’s Top Headlines: Rising Food Costs, Postal Strike, and More

Gagan Oberoi

ਬ੍ਰਿਟਿਸ਼ ਕੋਲੰਬੀਆ ਐਨ.ਡੀ.ਪੀ. ਨੂੰ ਮਿਲਿਆ ਬਹੁਮਤ, 55 ਸੀਟਾਂ ‘ਤੇ ਕੀਤੀ ਜਿੱਤ ਹਾਸਲ

Gagan Oberoi

New Jharkhand Assembly’s first session begins; Hemant Soren, other members sworn in

Gagan Oberoi

Leave a Comment