International

ਪੂਰਬੀ ਅਫਾਗਨਿਸਤਾਨ ਵਿੱਚ ਰਿਕਸ਼ਾ ਬੰਬ ਧਮਾਕਾ, 11 ਬੱਚਿਆਂ ਦੀ ਮੌਤ

ਕਾਬੂਲ – ਪੂਰਬ ਅਫਗਾਨਿਸਤਾਨ ਦੇ ਗਜਨੀ ਪ੍ਰਾਂਤ ਵਿੱਚ ਰਿਕਸ਼ੇ ਵਿੱਚ ਰੱਖਿਆ ਬੰਬ ਫਟ ਜਾਣ ਨਾਲ ਉਸਦੀ ਚਪੇਟ ਵਿੱਚ ਆ ਕੇ 11 ਬੱਚਿਆਂ ਦੀ ਮੌਤ ਹੋ ਗਈ ਅਤੇ ਹੋਰ 20 ਜ਼ਖ਼ਮੀ ਹੋਏ ਹਨ।
ਗਜਨੀ ਪ੍ਰਾਂਤ ਦੇ ਗਵਰਨਰ ਦੇ ਬੁਲਾਰੇ ਵਹੀਦੁਲਾਹ ਜੁਮਾਜਾਦਾ ਨੇ ਦੱਸਿਆ ਕਿ ਹਮਲਾ ਦੁਪਹਿਰ ਨੂੰ ਗਿਲਾਨ ਜ਼ਿਲ੍ਹੇ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਬੰਬ ਧਮਾਕਾ ਓਦੋਂ ਹੋਇਆ, ਜਦੋ ਡਰਾਈਵਰ ਮੋਟਰ ਵਾਲੇ ਰਿਕਸ਼ੇ ਦੇ ਨਾਲ ਸਾਮਾਨ ਵੇਚਣ ਲਈ ਪਿੰਡ ਵਿੱਚ ਆਇਆ ਅਤੇ ਜਲਦੀ ਹੀ ਬੱਚਿਆਂ ਨੇ ਉਸ ਨੂੰ ਘੇਰ ਲਿਆ। ਜੁਮਾਜਾਦਾ ਦੇ ਮੁਤਾਬਿਕ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਬੁਲਾਰੇ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ। ਵਰਨਣ ਯੋਗ ਹੈ ਕਿ ਲਗਭਗ ਦੋ ਦਹਾਕੇ ਪੁਰਾਣੇ ਯੁੱਧ ਦੀ ਸਮਾਪਤੀ ਲਈ ਕਤਰ ਵਿੱਚ ਅਫਗਾਨਿਸਤਾਨ ਦੀ ਸਰਕਾਰ ਅਤੇ ਕੱਟੜਪੰਥ ਤਾਲਿਬਾਨ ਦੇ ਵਾਰਤਾਕਾਰਾਂ ਵਿਚਾਲੇ ਗੱਲਬਾਤ ਦੇ ਬਾਵਜੂਦ ਪਿੱਛੇ ਦਿਨਾਂ ਵਿੱਚ ਹਿੰਸਾ ਦੀ ਘਟਨਾਵਾਂ ਵਧੀਆਂ ਹਨ। ਇਹ ਹਮਲੇ ਉਸ ਸਮੇਂ ਹੋਏ ਹਨ, ਜਦੋਂ ਅਮਰੀਕਾ ਦੇ ਜਾਇੰਟ ਚੀਫ ਆਫ ਸਟਾਫ ਜਨਰਲ ਮਾਰਕ ਮਿਲੇ ਨੇ ਕੱਲ੍ਹ ਦੋਹਾ ਵਿੱਚ ਤਾਲਿਬਾਨ ਦੇ ਨੇਤਾਵਾਂ ਨਾਲ ਪਹਿਲਾਂ ਦੱਸੇ ਬਿਨਾਂ ਅਚਾਨਕ ਬੈਠਕ ਕੀਤੀ ਤੇ ਸਮਝੌਤੇ ਦੇ ਪੱਖਾਂ ਉੱਤੇ ਵਿਚਾਰ ਕੀਤੀ ਸੀ।

Related posts

ਬਰਤਾਨੀਆ ਦੀ ਸੰਸਦ ਵਿੱਚ ਤਾਲਿਬਾਨ ਦਾ ਅਫਗਾਨਿਸਤਾਨ ‘ਤੇ ਕਬਜ਼ਾ ਮੁੱਦੇ ‘ਤੇ ਬਹਿਸ

Gagan Oberoi

ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਹੋਣਗੇ ਨੇਪਾਲ ਦੇ ਅਗਲੇ ਪ੍ਰਧਾਨ ਮੰਤਰੀ, ਓਲੀ ਦੀ ਅਗਵਾਈ ਵਾਲੀ CPN-UML ਨੂੰ ਮਿਲਿਆ ਸਮਰਥਨ

Gagan Oberoi

Raima Sen Reflects on Trolling Over The Vaccine War: “Publicity, Good or Bad, Still Counts”

Gagan Oberoi

Leave a Comment