International

ਪੁਲਿਸ ਦੀ ਦਰਿੰਦਗੀ ਨੇ ਅਮਰੀਕਾ ਤੋਂ ਲੈ ਕੇ ਯੂਰਪ ਤੱਕ ਹਿਲਾਇਆ, ਯੂਰਪੀ ਸੰਘ ਘਟਨਾ ਤੋਂ ‘ਹੈਰਾਨ’

ਵਾਸ਼ਿੰਗਟਨ: ਅਮਰੀਕਾ ਦੇ ਮਿਨੀਆਪੋਲਿਸ ‘ਚ ਪੁਲਿਸ ਦੀ ਬੇਰਿਹਮੀ ਨਾਲ ਹੋਈ ਅਫਰੀਕੀ ਅਮਰੀਕਨ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਹੁਣ ਪੂਰੀ ਦੁਨੀਆ ‘ਚ ਫੈਲ ਗਈ ਹੈ। ਸਿਡਨੀ ਤੋਂ ਲੈ ਕਿ ਪੈਰਿਸ ਤੱਕ ਇਸ ਘਟਨਾ ਦਾ ਵਿਰੋਧ ਹੋ ਰਿਹਾ ਹੈ। ਯੂਰਪੀਅਨ ਯੂਨੀਅਨ (EU) ਦੇ ਚੋਟੀ ਦੇ ਡਿਪਲੋਮੈਟ ਨੇ ਕਿਹਾ ਕਿ ਯੂਰਪੀ ਸੰਘ ਇਸ ਘਟਨਾ ਤੋਂ ‘ਹੈਰਾਨ’ ਹੈ। ਉਧਰ, ਹਜ਼ਾਰਾਂ ਲੋਕਾਂ ਨੇ ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਵਿੱਚ ਮਾਰਚ ਕੱਢਿਆ।

ਮੰਗਲਵਾਰ ਨੂੰ ਲਗਪਗ ਤਿੰਨ ਹਜ਼ਾਰ ਲੋਕਾਂ ਨੇ ਆਸਟਰੇਲੀਆ ਦੇ ਸਿਡਨੀ ਵਿੱਚ ਸ਼ਾਂਤਮਈ ਮਾਰਚ ਕੱਢਿਆ ਤੇ ਨਸਲੀ ਸਬੰਧਾਂ ਵਿੱਚ ਬੁਨਿਆਦੀ ਤਬਦੀਲੀ ਦੀ ਮੰਗ ਕੀਤੀ। ਮੰਗਲਵਾਰ ਸ਼ਾਮ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਲੋਕਾਂ ਨੇ ਪ੍ਰਦਰਸ਼ਨਾਂ ਰਾਹੀਂ ਆਪਣੀ ਭੜਾਸ ਕੱਢੀ।ਪਿਛਲੇ ਹਫਤੇ ਅਮਰੀਕਾ ਦੇ ਮਿਨੀਆਪੋਲਿਸ ਵਿੱਚ ਫਲਾਈਡ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ। ਜਦੋਂ ਇੱਕ ਗੋਰੇ ਪੁਲਿਸ ਅਧਿਕਾਰੀ ਨੇ ਉਸ ਦੀ ਗਰਦਨ ਨੂੰ ਗੋਡੇ ਨਾਲ ਘੁੱਟ ਦਿੱਤਾ ਸੀ। ਉਸ ਦੀ ਮੌਤ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ।
ਸਿਡਨੀ ਵਿੱਚ ਜ਼ਿਆਦਾਤਰ ਪ੍ਰਦਰਸ਼ਨ ਕਰਨ ਵਾਲੇ ਆਸਟਰੇਲੀਆਈ ਸਨ ਪਰ ਅਮਰੀਕੀ ਤੇ ਹੋਰ ਦੇਸ਼ਾਂ ਦੇ ਲੋਕ ਵੀ ਇਸ ਵਿੱਚ ਸ਼ਾਮਲ ਹੋਏ। ਦੋ ਘੰਟੇ ਚੱਲੇ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਸੁੱਰਖਿਆ ਵਿੱਚ ਤਕਰੀਬਨ ਇੱਕ ਕਿਲੋਮੀਟਰ ਦਾ ਮਾਰਚ ਕੱਢਿਆ।

Related posts

Global News layoffs magnify news deserts across Canada

Gagan Oberoi

ਅਮਰੀਕਾ ਦੇ ਫਿਲਾਡੇਲਫੀਆ ਵਿਚ ਲੱਗੀ ਅੱਗ, 7 ਬੱਚਿਆਂ ਸਣੇ 13 ਲੋਕਾਂ ਦੀ ਮੌਤ

Gagan Oberoi

Peel Regional Police – Public Assistance Sought for an Incident at Brampton Protest

Gagan Oberoi

Leave a Comment