Canada International News

ਪੁਲਿਸ ਤੇ ਐੱਸ.ਏ.ਆਰ ਟੀਮਾਂ ਵੱਲੋਂ ਲਾਪਤਾ 10 ਸਾਲਾ ਬੱਚੇ ਦੀ ਭਾਲ ਜਾਰੀ

ਵੈਨਕੂਵਰ: ਪੁਲਿਸ ਅਤੇ ਖੋਜ ਅਮਲੇ ਨੇ ਚੇਟਵਿੰਡ, ਬੀ.ਸੀ. ਵੱਲੋ ਲਾਪਤਾ 10 ਸਾਲ ਦੇ ਬੱਚੇ ਦੀ ਭਾਲ ਜਾਰੀ ਹੈ। 90 ਮਿੰਟ ਬਾਅਦ ਜਾਰੀ ਕੀਤੀ ਗਈ ਚੇਟਵਿੰਡ ਆਰਸੀਐੱਮਪੀ ਦੀ ਨਿਊਜ਼ ਰੀਲੀਜ਼ ਅਨੁਸਾਰ, ਲੀਅਮ ਮੈਟਿਸ ਨੂੰ ਬੁੱਧਵਾਰ ਦੁਪਹਿਰ 3 ਵਜੇ ਤੋਂ ਪਹਿਲਾਂ ਦੇਖਿਆ ਗਿਆ ਸੀ।
ਪੁਲਿਸ ਨੇ ਕਿਹਾ ਕਿ ਮੈਟਿਸ ਨੂੰ 51ਵੀਂ ਸਟਰੀਟ ‘ਤੇ ਲਿਟਲ ਪ੍ਰੇਰੀ ਐਲੀਮੈਂਟਰੀ ਸਕੂਲ ਦੇ ਪਿੱਛੇ ਖਾਈ ਵਿੱਚ ਭੱਜਦੇ ਹੋਏ ਦੇਖਿਆ ਗਿਆ ਸੀ। ਉਸਨੇ ਇੱਕ ਗੂੜ੍ਹੇ ਰੰਗ ਦੀ ਜੈਕੇਟ, ਕੈਮੋ ਕਮੀਜ਼, ਗੂੜ੍ਹੇ ਬੇਸਬਾਲ ਕੈਪ ਅਤੇ ਲੰਚ ਕਿੱਟ ਦੇ ਨਾਲ ਇੱਕ ਬੈਕਪੈਕ ਪਾਇਆ ਹੋਇਆ ਸੀ।
ਅਧਿਕਾਰੀਆਂ ਨੇ ਬੱਚੇ ਦੀ ਇੱਕ ਬਲੈਕ-ਐਂਡ-ਵਾਈਟ ਤਸਵੀਰ ਸਾਂਝੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਸਥਾਨਕ ਖੋਜ ਅਤੇ ਬਚਾਅ ਟੀਮਾਂ ਲਾਪਤਾ ਬੱਚੇ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ। ਪੁਲਿਸ ਨੇ ਕਿਹਾ ਕਿ ਕਿਸੇ ਨੂੰ ਜਾਣਕਾਰੀ ਮਿਲਦੀ ਹੈ ਤਾਂ 250-788-9221 ‘ਤੇ ਚੇਟਵਿੰਡ ਆਰਸੀਐਮਪੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Related posts

ਕੈਨੇਡੀਅਨਾਂ ਦਾ ਪਹਿਲਾ ਸਮੂਹ ਵੈਸਟ ਬੈਂਕ ਤੋਂ ਜਾਰਡਨ ਵਿੱਚ ਸੁਰੱਖਿਅਤ ਢੰਗ ਪਹੁੰਚਿਆ : ਮੇਲਾਨੀਆ ਜੋਲੀ 18 hours ago

Gagan Oberoi

Brown fat may promote healthful longevity: Study

Gagan Oberoi

Shilpa Shetty treats her taste buds to traditional South Indian thali delight

Gagan Oberoi

Leave a Comment