National

ਪੀਐੱਮ ਮੋਦੀ ਨੂੰ ਮਿਲੇ 1200 ਤੋਂ ਵੱਧ ਤੋਹਫ਼ਿਆਂ ਦੀ ਹੋਵੇਗੀ ਨਿਲਾਮੀ, ਜਾਣੋ ਕਦੋਂ ਤੋਂ ਸ਼ੁਰੂ ਹੋਵੇਗੀ ਇਹ ਪ੍ਰਕਿਰਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਵਿਦੇਸ਼ ਤੋਂ ਮਿਲੇ ਤੋਹਫ਼ਿਆਂ ਤੇ ਯਾਦ ਚਿੰਨ੍ਹਾਂ ਦੀ ਨਿਲਾਮੀ ਇਸ ਸਾਲ ਉਨ੍ਹਾਂ ਦੇ ਜਨਮ ਦਿਨ 17 ਸਤੰਬਰ ਤੋਂ ਸ਼ੁਰੂ ਹੋਵੇਗੀ ਤੇ ਦੋ ਅਕਤੂਬਰ ਤਕ ਚੱਲੇਗੀ। ਇਸ ਵਾਰ ਪੀਐੱਮ ਨੂੰ ਮਿਲੇ 1200 ਤੋਂ ਵੱਧ ਤੋਹਫ਼ਿਆਂ ਨੂੰ ਨਿਲਾਮੀ ਲਈ ਰੱਖਿਆ ਜਾਵੇਗਾ। ਇਨ੍ਹਾਂ ਤੋਹਫ਼ਿਆਂ ਦੀ ਸ਼ੁਰੂਆਤੀ ਕੀਮਤ 100 ਰੁਪਏ ਤੋਂ ਲੈ ਕੇ 10 ਲੱਖ ਰੁਪਏ ਤਕ ਰੱਖੀ ਗਈ ਹੈ। ਜਿਨ੍ਹਾਂ ਤੋਹਫ਼ਿਆਂ ਦੀ ਸਭ ਤੋਂ ਜ਼ਿਆਦਾ ਕੀਮਤ ਰੱਖੀ ਹੈ, ਉਨ੍ਹਾਂ ’ਚ ਪੈਰਾਲੰਪਿਕ ਤੇ ਗੋਲਡ ਮੈਡਲ ਜੇਤੂ ਮਨੀਸ਼ ਨਰਵਾਲ ਦੀ ਹਸਤਾਖ਼ਰਯੁਕਤ ਟੀ ਸ਼ਰਟ ਵੀ ਹੈ। ਇਸ ਦੀ ਸ਼ੁਰੂਆਤੀ ਕੀਮਤ 10 ਲੱਖ ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਕਾਮਨਵੈਲਥ ਗੇਮਜ਼ ’ਚ ਹਿੰਸਾ ਲੈਣ ਵਾਲੇ ਖਿਡਾਰੀਆਂ ਦੀਆਂ ਟੀ-ਸ਼ਰਟ, ਬਾਕਸਿੰਗ ਗਲੱਵਜ਼, ਗੋਲਡ ਮੈਡਲਿਸਟ ਭਾਵਨਾ ਪਟੇਲ ਦਾ ਟੇਬਲ ਟੈਨਿਸ ਰੈਕੇਟ ਹੈ, ਜਿਸ ਦੀ ਕੀਮਤ ਪੰਜ-ਪੰਜ ਲੱਖ ਰੁਪਏ ਤਕ ਰੱਖੀ ਗਈ ਹੈ। ਸੰਸਕ੍ਰਿਤੀ ਮੰਤਰਾਲੇ ਦੀ ਨਿਗਰਾਨੀ ’ਚ ਨਿਲਾਮੀ ਲਈ ਇਨ੍ਹਾਂ ਸਾਰੇ ਤੋਹਫ਼ਿਆਂ ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰੀ ਆਧੁਨਿਕ ਕਲਾ ਮਿਊਜ਼ੀਅਮ ’ਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਨਿਲਾਮੀ ਆਨਲਾਈਨ ਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਹੋਵੇਗੀ।

Related posts

Quebec Premier Proposes Public Prayer Ban Amid Secularism Debate

Gagan Oberoi

ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਭਵਨ ‘ਚ ਕਿਸਾਨ ਜਥੇਬੰਦੀਆਂ ਨਾਲ ਬੈਠਕ ਜਾਰੀ

Gagan Oberoi

Gagan Oberoi

Leave a Comment